ਮਾਈ ਸਤੀ ਤੇ ਬਾਬਾ ਕੁੱਸਾ ਰਾਮ ਦੇ ਮੰਦਰ ’ਚ ਸਾਲਾਨਾ ਪ੍ਰੋਗਰਾਮ ਸੰਬੰਧੀ ਅਹਿਮ ਮੀਟਿੰਗ
ਬੱਧਨੀ ਕਲਾਂ, 1 ਅਕਤੂਬਰ (ਸੰਜੀਵ ਕੋਛੜ)- ਮਾਈ ਸਤੀ ਅਤੇ ਬਾਬਾ ਕੁੱਸਾ ਰਾਮ ਦੇ ਧਾਰਮਿਕ ਸਥਾਨ ਪਿੰਡ ਕੁੱਸਾ ਵਿਖੇ ਮੰਦਰ ਮਾਤਾ ਸਤੀ ਕਮੇਟੀ ਕੁੱਸਾ ਵਲੋਂ ਜਾਗਰਣ ਕਮੇਟੀ ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ, ਸੇਵਾ ਮੰਡਲ ਰਾਉੂਕੇ ਕਲਾਂ, ਗਰਾਮ ਪੰਚਾਇਤ ਪਿੰਡ ਕੁੱਸਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਸਾਲ ਵੀ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ| ਇਸ ਸੰਬੰਧੀ ਮੰਦਰ ਕਮੇਟੀ ਵਲੋਂ ਭਗਵਾਨ ਪਰਸ਼ੂ ਰਾਮ ਬ੍ਰਾਹਮਣ ਸਭਾ ਪੰਜਾਬ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ ’ਚ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਮੰਦਰ ਵਿਖੇ ਹੋਈ| ਜਿਸ ’ਚ ਕਰਵਾਏ ਜਾ ਰਹੇ ਧਾਰਮਿਕ ਪ੍ਰੋਗਰਾਮ ਸਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ ਤੇ 7 ਅਕਤੂਬਰ ਨੂੰ ਕਰਵਾਏ ਜਾ ਰਹੇ ਸਾਲਾਨਾ ਜਾਗਰਨ ਅਤੇ ਭੰਡਾਰੇ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਖਣਮੁੱਖ ਭਾਰਤੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਡਿਉੂਟੀਆਂ ਬਾਖੂਬੀ ਸੰਭਾਲ ਲਈਆਂ ਗਈਆਂ ਹਨ| ਉਨ੍ਹਾਂ ਦੱਸਿਆ ਕਿ 7 ਅਕਤੂਬਰ ਦਿਨ ਬੁੱਧਵਾਰ ਨੂੰ ਪੰਡਿਤ ਸੋਮ ਨਾਥ ਰੋਡਿਆਂ ਵਾਲਿਆਂ ਦੇ ਕਵੀਸ਼ਰੀ ਜਥੇ ਵਲੋਂ ਸਵੇਰੇ 11 ਤੋਂ 3 ਵਜੇ ਤੱਕ ਕਵੀਸ਼ਰੀ ਜਸ, ਦਿਨ ਸਮੇਂ ਹਵਨ ਯੱਗ ਕਰਨ ਉਪਰੰਤ ਸਾਰਾ ਦਿਨ ਅਤੁੱਟ ਲੰਗਰ ਚਲਾਇਆ ਜਾਵੇਗਾ ਅਤੇ ਇਸੇ ਰਾਤ ਨੂੰ ਹੀ ਕਰਵਾਏ ਜਾ ਰਹੇ ਜਾਗਰਨ ’ਚ ਰਾਜਵੀਰ ਰਾਜ ਬਰਨਾਲੇ ਵਾਲਿਆਂ ਵਲੋਂ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਜਾਵੇਗਾ| ਇਸ ਮੌਕੇ ਖਣਮੁੱਖ ਭਾਰਤੀ ਪੱਤੋ, ਰੂਪ ਲਾਲ ਮਿੱਤਲ, ਰਾਮ ਕੁਮਾਰ ਠੇਕੇਦਾਰ, ਡਾ. ਕੇਵਲ ਕ੍ਰਿਸ਼ਨ ਗੋਲਡੀ, ਮੰਗਤ ਰਾਏ ਮੰਗੂ, ਰਜਿੰਦਰ ਕੁਮਾਰ ਪੱਪੂ, ਕ੍ਰਿਸ਼ਨ ਕੁਮਾਰ ਕੇਸ਼ੀ, ਰਾਕੇਸ਼ ਕੁਮਾਰ ਸ਼ਰਮਾ, ਗੋਰਾ ਸ਼ਰਮਾ , ਮਿੰਟੂ ਸ਼ਰਮਾ, ਪ੍ਰੇਮ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਜਗਜੀਤ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ ਆਦਿ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ|