02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ

ਬਾਘਾ ਪੁਰਾਣਾ, 1 ਅਕਤੂਬਰ (ਟਿੰਕੂ ਕਾਠਪਾਲ) - ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਮਨ ਮਿੱਤਲ ਰਿੰਪੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਮਾਤਾ ਰਾਣੀ ਦੇ ਪਾਵਨ ਨਵਰਾਤਰੇ ਮਹਾਂਉਤਸਵ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਸਥਾਰਪੂਰਵਕ ਰੂਪ-ਰੇਖਾ ਤਿਆਰ ਕੀਤੀ ਗਈ।

ਅਜੀਤ ਡੈਸਕ 02-10-2026
ਬਾਘਾ ਪੁਰਾਣਾ, 1 ਅਕਤੂਬਰ (ਟਿੰਕੂ ਕਾਠਪਾਲ) - ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਮਨ ਮਿੱਤਲ ਰਿੰਪੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਮਾਤਾ ਰਾਣੀ ਦੇ ਪਾਵਨ ਨਵਰਾਤਰੇ ਮਹਾਂਉਤਸਵ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਸਥਾਰਪੂਰਵਕ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਪ੍ਰਧਾਨ ਰਮਨ ਮਿੱਤਲ, ਅਸ਼ੋਕ ਗਰਗ, ਸੁਖਦਰਸ਼ਨ ਸਿੰਗਲਾ ਤੇ ਦੀਕਸ਼ਤ ਗਰਗ ਨੇ ਦੱਸਿਆ ਕਿ ਸ੍ਰੀ ਦੁਰਗਾ ਮੰਦਰ ਵਿਖੇ 11 ਤੋਂ 19 ਅਕਤੂਬਰ ਤੱਕ ਨਵਰਾਤਰੇ ਮਹਾਂਉਤਸਵ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਅਕਤੂਬਰ ਨੂੰ ਸ਼ਾਮ 4 ਵਜੇ ਮਾਤਾ ਚਿੰਤਪੁਰਨੀ ਤੇ ਜਵਾਲਾ ਜੀ ਤੋਂ ਮਹਾਂਮਾਈ ਦੀਆਂ ਪਾਵਨ ਜੋਤਾਂ ਲਿਆਂਦੀਆਂ ਜਾਣਗੀਆਂ। ਕਮੇਟੀ ਅਹੁਦੇਦਾਰਾਂ ਨੇ ਦੱਸਿਆ ਕਿ ਨਵਰਾਤਰਿਆਂ ਦੌਰਾਨ ਮੰਦਰ ਵਿਖੇ ਵਿਸ਼ੇਸ਼ ਪੂਜਾ-ਅਰਚਨਾ ਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਅਸ਼ਟਮੀ ਦੇ ਪਾਵਨ ਦਿਹਾੜੇ 18 ਅਕਤੂਬਰ ਨੂੰ ਰਾਤ 9 ਵਜੇ ਤੋਂ 12 ਵਜੇ ਤੱਕ ਮਾਤਾ ਰਾਣੀ ਦੀ ਵਿਸ਼ੇਸ਼ ਚੌਂਕੀ ਸਜਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 19 ਅਕਤੂਬਰ ਨੂੰ ਸਵੇਰੇ 7:30 ਵਜੇ ਮੰਦਰ ਵਿਖੇ ਪੂਜਣ ਕੀਤਾ ਜਾਵੇਗਾ ਉਪਰੰਤ ਸਵੇਰੇ 8:30 ਵਜੇ ਹਵਨ ਯੱਗ ਕਰਵਾਇਆ ਜਾਵੇਗਾ। ਹਵਨ ਯੱਗ ਦੌਰਾਨ ਸੰਗਤਾਂ ਵਲੋਂ ਅਹੂਤੀਆਂ ਪਾ ਕੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕੀਤੀ ਜਾਵੇਗੀ। ਇਸ ਮੌਕੇ ਵਿਜੇ ਬਾਂਸਲ, ਅਸ਼ੋਕ ਗਰਗ, ਦੀਪਕ ਬਾਂਸਲ, ਪਿੰਕਾ ਗੋਇਲ, ਵਿਕੀ ਗੋਇਲ, ਕੇਵਲ ਗੋਇਲ, ਵਿਸ਼ਾਲ ਜਿੰਦਲ, ਬਾਲ ਕ੍ਰਿਸ਼ਨ ਗਰਗ, ਸੁਭਾਸ਼, ਅਜੇ ਮਿੱਤਲ, ਸੰਦੀਪ ਜਿੰਦਲ, ਗੌਰਵ ਗਰਗ, ਰਾਜਿੰਦਰ ਕਾਮਰੇਡ, ਸੁਭਾਸ਼ ਸ਼ਰਮਾ, ਰਾਮ ਲਾਲ ਗਰਗ, ਪ੍ਰਦੀਪ ਬਾਂਸਲ, ਹੇਮਰਾਜ, ਲਲਿਤ ਗੋਇਲ, ਜਸਵੰਤ, ਕਮਲ ਕੁਮਾਰ, ਆਕਾਸ਼ ਬਾਂਸਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੌਮੀ ਸਵੈ - ਇੱਛਕ ਖੂਨਦਾਨ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਗਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।