04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ’ਤੇ ਟਕਸਾਲੀ ਕਾਂਗਰਸੀ ਆਗੂਆਂ ਵਿਚ ਖੁਸ਼ੀ ਦੀ ਲਹਿਰ-ਦਰਸ਼ਨ ਸਿੰਘ ਬਰਾੜ

ਬਾਘਾ ਪੁਰਾਣਾ, 3 ਅਕਤੂਬਰ (ਟਿੰਕੂ ਕਾਠਪਾਲ)-ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਪ੍ਰਗਟ ਸਿੰਘ ਦੀ ਨਿਯੁਕਤੀ ਕੀਤੇ ਜਾਣ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਾਂਗਰਸ ਵਲੋਂ ਪ੍ਰਗਟ ਸਿੰਘ ਨੂੰ ਨਵਾਂ ਪ੍ਰਧਾਨ ਬਣਾਏ ਜਾਣ ’ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਨੇ ਵਧਾਈ ਦਿੱਤੀ।

ਅਜੀਤ ਡੈਸਕ 04-10-2026
ਬਾਘਾ ਪੁਰਾਣਾ, 3 ਅਕਤੂਬਰ (ਟਿੰਕੂ ਕਾਠਪਾਲ)-ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਵਜੋਂ ਪ੍ਰਗਟ ਸਿੰਘ ਦੀ ਨਿਯੁਕਤੀ ਕੀਤੇ ਜਾਣ ਨਾਲ ਕਾਂਗਰਸੀ ਆਗੂਆਂ ਅਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਾਂਗਰਸ ਵਲੋਂ ਪ੍ਰਗਟ ਸਿੰਘ ਨੂੰ ਨਵਾਂ ਪ੍ਰਧਾਨ ਬਣਾਏ ਜਾਣ ’ਤੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਨੇ ਵਧਾਈ ਦਿੱਤੀ। ਨਿਹਾਲ ਸਿੰਘ ਵਾਲਾ ਰੋਡ ’ਤੇ ਸਥਿਤ ਸੁਭਾਸ਼ ਮੰਡੀ ਵਿਖੇ ਆਪਣੇ ਮੁੱਖ ਦਫਤਰ ਵਿਚ ਦਰਸ਼ਨ ਸਿੰਘ ਬਰਾੜ ਨੇ ਵੱਡੀ ਗਿਣਤੀ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਇਸ ਫੈਸਲੇ ਦਾ ਸਵਾਗਤ ਕੀਤਾ। ਇਸ ਮੌਕੇ ਟਕਸਾਲੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਲੱਡੂ ਵੰਡ ਕੇ ਜਸ਼ਨ ਮਨਾਇਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਹਾਈਕਮਾਂਡ ਦਾ ਇਹ ਫੈਸਲਾ ਪਾਰਟੀ ਲਈ ਬਹੁਤ ਮਹੱਤਵਪੂਰਨ ਅਤੇ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਗਟ ਸਿੰਘ ਦੀ ਸਰਪ੍ਰਸਤੀ ਹੇਠ ਪਾਰਟੀ ਆਗੂ ਅਤੇ ਵਰਕਰ ਇਕਜੁੱਟ ਹੋ ਕੇ ਸੰਗਠਨ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨਗੇ। ਦਰਸ਼ਨ ਸਿੰਘ ਬਰਾੜ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸ਼ਾਨਦਾਰ ਪਹਿਲਕਦਮੀ ਕੀਤੀ ਹੈ। ਇਸ ਮੌਕੇ ਪ੍ਰਮੁੱਖ ਕਾਂਗਰਸੀ ਆਗੂ ਸੁਰਜੀਤ ਸਿੰਘ ਸਾਬਕਾ ਸਰਪੰਚ ਬੰਬੀਹਾ ਭਾਈ, ਜਗਸੀਰ ਗਰਗ, ਮੇਜਰ ਸਿੰਘ ਰਾਜੇਆਣਾ ਸਾਬਕਾ ਸਰਪੰਚ, ਅਜੇ ਗਰਗ, ਪਵਨਦੀਪ ਡੇਮਰੂ ਸਾਬਕਾ ਸਰਪੰਚ, ਬਲਵਿੰਦਰ ਸਿੰਘ ਚੀਦਾ ਸਾਬਕਾ ਸਰਪੰਚ, ਨਿਰਮਲ ਨੰਬਰਦਾਰ, ਮਨਵੀਰ ਸਿੰਘ ਸਾਬਕਾ ਪ੍ਰਧਾਨ ਯੂਥ ਕਾਂਗਰਸ, ਬੱਬੂ ਨੱਥੂਵਾਲਾ, ਛਿੰਦਾ ਸਿੰਘ ਨੱਥੂਵਾਲਾ, ਦਰਸ਼ਨ ਮਾਸਟਰ ਜੈਮਲਵਾਲਾ, ਲਖਬੀਰ ਸਿੰਘ ਪ੍ਰਧਾਨ ਫੂਲੇਵਾਲਾ, ਅਮਰ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਐਮ.ਸੀ., ਜੱਸੂ ਸਰਪੰਚ ਚੌਧਰੀ ਵਾਲਾ, ਇਕਬਾਲ ਸਿੰਘ ਬਰਾੜ, ਗੁਰਤੇਜ ਸਿੰਘ ਸਾਬਕਾ ਸਰਪੰਚ, ਰਾਮ ਲਾਲ ਗੁਰੂਸਰ ਮਾੜੀ, ਬੇਅੰਤ ਸਿੰਘ ਪ੍ਰਧਾਨ ਯੂਥ ਕਾਂਗਰਸ ਸਮਾਲਸਰ, ਮਦਨ ਸਿੰਘ ਖਾਲਸਾ, ਬੇਅੰਤ ਸਿੰਘ ਘੋਲੀਆ, ਦਵਿੰਦਰ ਸਿੰਘ ਘੋਲੀਆ, ਬੂਟਾ ਸਿੰਘ ਸੁਖਾਨੰਦ, ਬੱਬੀ ਸੁਖਾਨੰਦ, ਬਲਦੇਵ ਰਾਜੋਆਣਾ, ਬਲਜੀਤ ਢਿਲਵਾਂ, ਗੁਰਲਾਲ ਕੋਟਲਾ, ਗੁਰਜੀਤ ਚੰਦ ਪੁਰਾਣਾ, ਹਰਬੰਸ ਸਿੰਘ ਮੈਂਬਰ, ਲਵਪ੍ਰੀਤ ਸਿੰਘ ਨਾਥੇਵਾਲਾ, ਬੋਹੜ ਸਿੰਘ ਮੈਂਬਰ, ਦੀਪ ਸਿੰਘ ਮਾੜੀ, ਛਿੰਦਾ ਸਿੰਘ ਥਰਾਜ, ਗੋਪੀ ਭੇਖਾ, ਅਮਨ ਜੈਮਲਵਾਲਾ, ਸੁਖਦੇਵ ਸਿੰਘ, ਸਰਪੰਚ ਲੰਗੇਆਣਾ, ਜਸਕਰਨ ਸਿੰਘ ਲੰਡੇ, ਨੀਲੂ ਰੋਡੇ, ਜਗਮੋਹਨ ਚੀਦਾ, ਰਾਜੂ ਬਾਘਾ ਪੁਰਾਣਾ, ਜਸਵਿੰਦਰ ਸਿੰਘ ਰੋਡੇ, ਇਕਬਾਲ ਸਿੰਘ ਧਾਲੀਵਾਲ ਮਾੜੀ, ਤੇਜਾ ਸਿੰਘ ਖਾਲਸਾ ਸੁਖਾਨੰਦ, ਬਿੱਲਾ ਸਰਪੰਚ ਰੋਡੇ, ਜੋਗਿੰਦਰ ਸਿੰਘ ਸਰਪੰਚ ਲੰਗੇਆਣਾ, ਮੁਖੀ ਬਰਾੜ ਖੋਟੇ, ਕੁਲਦੀਪ ਸਿੰਘ ਮੈਂਬਰ ਲੰਗੇਆਣਾ, ਜਸਵੀਰ ਸਿੰਘ ਸਰਪੰਚ ਕੋਟਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਕਰੋ ਗਲੋਬਲ ਦੇ ਵਿਦਿਆਰਥੀਆਂ ਦਾ ਆਈਲਟਸ ਦਾ ਨਤੀਜਾ ਰਿਹਾ ਸ਼ਾਨਦਾਰ-ਗੁਰਮਿਲਾਪ ਸਿੰਘ ਡੱਲਾ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਮਾਪੇ ਅਧਿਆਪਕ ਮਿਲਣੀ ਮੌਕੇ ਛਿਮਾਹੀ ਪ੍ਰੀਖਿਆ ਦਾ ਨਤੀਜਾ ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।