05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਪਰਿੰਗ ਫੀਲਡ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਅਥਲੈਟਿਕਸ ’ਚ ਮੱਲਾਂ ਮਾਰੀਆਂ ਚੇਅਰਮੈਨ ਨਰ ਸਿੰਘ ਬਰਾੜ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ

ਬਾਘਾ ਪੁਰਾਣਾ, 4 ਅਕਤੂਬਰ (ਟਿੰਕੂ ਕਾਠਪਾਲ)-ਜ਼ੋਨ ਬਾਘਾ ਪੁਰਾਣਾ ਦੀਆਂ 70ਵੀਆਂ ਅਥਲੈਟਿਕਸ ਖੇਡਾਂ ਵਿਚ ਸਪਰਿੰਗ ਫੀਲਡ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਗੋਲਡ, 25 ਸਿਲਵਰ ਅਤੇ 25 ਬਰੌਂਜ ਮੈਡਲਾਂ ਸਮੇਤ ਕੁੱਲ 68 ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿਚੋਂ ਲੜਕਿਆਂ ਨੇ 9 ਗੋਲਡ, 7 ਸਿਲਵਰ ਤੇ 16 ਬਰੌਂਜ ਅਤੇ ਲੜਕੀਆਂ ਨੇ 14 ਗੋਲਡ, 18 ਸਿਲਵਰ ਤੇ 9 ਬਰੌਂਜ ਮੈਡਲ ਪ੍ਰਾਪਤ ਕੀਤੇ।

ਅਜੀਤ ਡੈਸਕ 05-10-2026
ਬਾਘਾ ਪੁਰਾਣਾ, 4 ਅਕਤੂਬਰ (ਟਿੰਕੂ ਕਾਠਪਾਲ)-ਜ਼ੋਨ ਬਾਘਾ ਪੁਰਾਣਾ ਦੀਆਂ 70ਵੀਆਂ ਅਥਲੈਟਿਕਸ ਖੇਡਾਂ ਵਿਚ ਸਪਰਿੰਗ ਫੀਲਡ ਕਾਨਵੈਂਟ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਗੋਲਡ, 25 ਸਿਲਵਰ ਅਤੇ 25 ਬਰੌਂਜ ਮੈਡਲਾਂ ਸਮੇਤ ਕੁੱਲ 68 ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਵਿਚੋਂ ਲੜਕਿਆਂ ਨੇ 9 ਗੋਲਡ, 7 ਸਿਲਵਰ ਤੇ 16 ਬਰੌਂਜ ਅਤੇ ਲੜਕੀਆਂ ਨੇ 14 ਗੋਲਡ, 18 ਸਿਲਵਰ ਤੇ 9 ਬਰੌਂਜ ਮੈਡਲ ਪ੍ਰਾਪਤ ਕੀਤੇ। ਇਸ ਬਿਹਤਰੀਨ ਪ੍ਰਦਰਸ਼ਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਚੇਅਰਮੈਨ ਨਰ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਉੱਚ ਪੱਧਰੀ ਮੈਦਾਨ ਅਤੇ ਸੁਵਿਧਾਵਾਂ ਉਪਲਬਧ ਹਨ ਜਿੱਥੇ ਬੱਚੇ ਸਾਰਾ ਸਾਲ ਅਭਿਆਸ ਕਰਦੇ ਹਨ। ਪ੍ਰਿੰਸੀਪਲ ਬਾਇਜੂ ਵਿਜੇ, ਕੁਆਰਡੀਨੇਟਰ ਅਨੁਪਮ ਸ਼ਰਮਾ ਅਤੇ ਸਟਾਫ ਨੇ ਬੱਚਿਆਂ ਸਮੇਤ ਡੀ.ਪੀ.ਈ. ਹਰਜਿੰਦਰ ਸਿੰਘ ਤੇ ਹਰਦੀਪ ਕੌਰ ਦੀ ਸਖਤ ਮਿਹਨਤ ਦੀ ਸ਼ਲਾਘਾ ਕੀਤੀ ਤੇ ਕਿਹਾ ਸਕੂਲ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਸਾਰਿਆਂ ਨੇ ਬੱਚਿਆਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿਚ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ|
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ’ਤੇ ਅਜੈਪਾਲ ਸਿੰਘ ਸੰਧੂ ਤੇ ਸ਼ਾਹਬਾਜ ਸਿੰਘ ਸੰਧੂ ਨੇ ਮੁਬਾਰਕਾਬਾ... ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਮੱਦੋਕੇ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।