23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪਿੰਡ ਖੋਸਾ ਪਾਂਡੋ ’ਚ ਸੰਤ ਰਾਮਪਾਲ ਵਲੋਂ ਇਕ ਵਿਧਵਾ ਔਰਤ ਲਈ ਨਵੇਂ ਮਕਾਨ ਦੀ ਉਸਾਰੀ ਸ਼ੁਰੂ

ਮੋਗਾ, 22 ਅਕਤੂਬਰ (ਗੁਰਤੇਜ ਸਿੰਘ ਬੱਬੀ)-ਪਿੰਡ ਖੋਸਾ ਪਾਂਡੋ ਵਿਖੇ ਸੰਤ ਰਾਮਪਾਲ ਦੇ ਮਨਿੰਦਰ ਧਰਮਾਰਥ ਟਰੱਸਟ ਵਲੋਂ ‘ਅੰਨ ਪੂਰਨਾ ਮੁਹਿੰਮ’ ਤਹਿਤ ਇਕ ਲੋੜਵੰਦ ਵਿਧਵਾ ਔਰਤ ਦੇ ਮਕਾਨ ਦੀ ਨਵੇਂ ਸਿਰੇ ਤੋਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਸੇਵਾ ਤਹਿਤ ਪਿੰਡ ਦੀ ਰਹਿਣ ਵਾਲੀ ਵੀਰਪਾਲ ਕੌਰ ਦੇ ਘਰ ਦੀ ਉਸਾਰੀ ਪਿਛਲੇ ਦੋ ਦਿਨਾਂ ਤੋਂ ਦਿਨ-ਰਾਤ ਜਾਰੀ ਹੈ।

ਪਰਮਪਾਲ ਸਿੰਘ ਤਖਤੂਪੁਰਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ। ਅਜੀਤ ਤਸਵੀਰ 23-10-2026
ਮੋਗਾ, 22 ਅਕਤੂਬਰ (ਗੁਰਤੇਜ ਸਿੰਘ ਬੱਬੀ)-ਪਿੰਡ ਖੋਸਾ ਪਾਂਡੋ ਵਿਖੇ ਸੰਤ ਰਾਮਪਾਲ ਦੇ ਮਨਿੰਦਰ ਧਰਮਾਰਥ ਟਰੱਸਟ ਵਲੋਂ ‘ਅੰਨ ਪੂਰਨਾ ਮੁਹਿੰਮ’ ਤਹਿਤ ਇਕ ਲੋੜਵੰਦ ਵਿਧਵਾ ਔਰਤ ਦੇ ਮਕਾਨ ਦੀ ਨਵੇਂ ਸਿਰੇ ਤੋਂ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਸੇਵਾ ਤਹਿਤ ਪਿੰਡ ਦੀ ਰਹਿਣ ਵਾਲੀ ਵੀਰਪਾਲ ਕੌਰ ਦੇ ਘਰ ਦੀ ਉਸਾਰੀ ਪਿਛਲੇ ਦੋ ਦਿਨਾਂ ਤੋਂ ਦਿਨ-ਰਾਤ ਜਾਰੀ ਹੈ। ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸ਼ਰਧਾਲੂਆਂ ਵਲੋਂ ਮਕਾਨ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਦੀਪ ਸਿੰਘ ਮੱਲਕੇ ਨੇ ਦੱਸਿਆ ਕਿ ਵੀਰਪਾਲ ਕੌਰ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਹ ਆਪਣੇ ਦੋ ਬੱਚਿਆਂ ਦੇ ਪਾਲਣਾ-ਪੋਸ਼ਣ ਦੀ ਜ਼ਿੰਮੇਵਾਰੀ ਇਕੱਲਿਆਂ ਨਿਭਾਅ ਰਹੀ ਸੀ। ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਪਿੰਡ ਦੇ ਸਰਪੰਚ ਵਲੋਂ ਸਾਨੂੰ ਪਰਿਵਾਰ ਦੀ ਮਦਦ ਲਈ ਅਰਜ਼ੀ ਦਿੱਤੀ ਗਈ। ਮੱਲਕੇ ਨੇ ਦੱਸਿਆ ਕਿ ਸੰਤ ਰਾਮਪਾਲ ਦੇ ਟਰੱਸਟ ਵਲੋਂ ਇਸ ਪਰਿਵਾਰ ਨੂੰ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਘਰ ਵਿਚ ਵਰਤਿਆ ਜਾਣ ਵਾਲਾ ਸਾਰਾ ਰਾਸ਼ਨ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਮਕਾਨ ਦੀ ਉਸਾਰੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਵੀਰਪਾਲ ਕੌਰ ਨੇ ਸੰਤ ਰਾਮਪਾਲ ਅਤੇ ਉਨ੍ਹਾਂ ਦੇ ਸਮੂਹ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਕੂਲ ’ਚ ਸਹਿਜ ਪਾਠ ਸੇਵਾ ਸੰਬੰਧੀ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਮੁਕਾਬਲੇ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।