31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਪਿੰਡ ਮਹੇਸ਼ਰੀ ਦੇ ਵਾਸੀਆਂ ਨੇ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਨੂੰ ਮੰਗ ਪੱਤਰ ਸੌਂਪਿਆ

ਮੋਗਾ, 30 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿੰਡ ਮਹੇਸ਼ਰੀ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਹਿੱਸੇਦਾਰ ਕਿਸਾਨਾਂ ਨੇ ਅਧਿਕਾਰੀਆਂ ਉੱਪਰ ਦੋਸ਼ ਲਗਾਏ ਹਨ ਕਿ ਉਨ੍ਹਾਂ ਵਲੋਂ ਅਦਾ ਕੀਤੇ ਗਏ ਪੁਰਾਣੇ ਕਰਜ਼ਿਆਂ ਦੇ ਦੁਬਾਰਾ ਵਸੂਲੀ ਲਈ ਮਹਿਕਮੇ ਵਲੋਂ ਨੋਟਿਸ ਭੇਜੇ ਜਾ ਰਹੇ ਹਨ। ਅੱਜ ਇੱਥੇ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਨੂੰ ਦਰਖ਼ਾਸਤ ਦੇਣ ਉਪਰੰਤ ਕਿਸਾਨਾਂ ਨੇ ਕਿਹਾ ਕਿ ਦਸ, ਵੀਹ, ਤੀਹ ਜਾਂ ਇਸ ਤੋਂ ਪਹਿਲਾਂ ਤੱਕ ਵੀ ਕਿਸਾਨਾਂ ਵਲੋਂ ਮੋੜੇ ਗਏ ਕਰਜ਼ਿਆਂ ਦੀ ਦੁਬਾਰਾ ਵਸੂਲੀ ਦੇ ਨੋਟਿਸ ਭੇਜ ਕੇ ਕਿਸਾਨਾਂ ਨੂੰ ਮਾਨਸਿਕ ਤੌਰ ਉੱਤੇ ਜ਼ਲੀਲ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 31-10-2026
ਮੋਗਾ, 30 ਅਕਤੂਬਰ (ਸੁਰਿੰਦਰਪਾਲ ਸਿੰਘ)-ਪਿੰਡ ਮਹੇਸ਼ਰੀ ਦੀ ਕੋਆਪ੍ਰੇਟਿਵ ਸੁਸਾਇਟੀ ਦੇ ਹਿੱਸੇਦਾਰ ਕਿਸਾਨਾਂ ਨੇ ਅਧਿਕਾਰੀਆਂ ਉੱਪਰ ਦੋਸ਼ ਲਗਾਏ ਹਨ ਕਿ ਉਨ੍ਹਾਂ ਵਲੋਂ ਅਦਾ ਕੀਤੇ ਗਏ ਪੁਰਾਣੇ ਕਰਜ਼ਿਆਂ ਦੇ ਦੁਬਾਰਾ ਵਸੂਲੀ ਲਈ ਮਹਿਕਮੇ ਵਲੋਂ ਨੋਟਿਸ ਭੇਜੇ ਜਾ ਰਹੇ ਹਨ। ਅੱਜ ਇੱਥੇ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੁਸਾਇਟੀ ਨੂੰ ਦਰਖ਼ਾਸਤ ਦੇਣ ਉਪਰੰਤ ਕਿਸਾਨਾਂ ਨੇ ਕਿਹਾ ਕਿ ਦਸ, ਵੀਹ, ਤੀਹ ਜਾਂ ਇਸ ਤੋਂ ਪਹਿਲਾਂ ਤੱਕ ਵੀ ਕਿਸਾਨਾਂ ਵਲੋਂ ਮੋੜੇ ਗਏ ਕਰਜ਼ਿਆਂ ਦੀ ਦੁਬਾਰਾ ਵਸੂਲੀ ਦੇ ਨੋਟਿਸ ਭੇਜ ਕੇ ਕਿਸਾਨਾਂ ਨੂੰ ਮਾਨਸਿਕ ਤੌਰ ਉੱਤੇ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਦੇਵ ਸਿੰਘ ਬੱਬੀ, ਪਰਮਜੀਤ ਸਿੰਘ ਪੰਮਾ, ਤੇਜ ਸਿੰਘ ਅਤੇ ਸੁਖਜਿੰਦਰ ਮਹੇਸ਼ਰੀ ਨੇ ਕਿਹਾ ਕਿ ਅਸਲ ਵਿਚ ਸੁਸਾਇਟੀ ਵਿਚ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਹੋਇਆ ਹੈ। ਸੈਕਟਰੀ ਤੋਂ ਲੈ ਕੇ ਉੱਚ ਅਧਿਕਾਰੀਆਂ ਨੇ ਸਾਲਾਨਾ ਆਡਿਟ ਕਰ ਕੇ ਸੁਸਾਇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਬਜਾਏ ਕਿਸਾਨਾਂ ਨੂੰ ਡਿਫਾਲਟਰ ਸਾਬਤ ਕਰ ਕੇ ਆਪਣੇ ਭ੍ਰਿਸ਼ਟਾਚਾਰ ਉੱਤੇ ਪਰਦਾ ਪਾਇਆ ਜਾ ਰਿਹਾ ਹੈ। ਉਨ੍ਹਾਂ ਡਿਪਟੀ ਰਜਿਸਟਰਾਰ ਨੂੰ ਦਰਖ਼ਾਸਤ ਦੇ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਕਿਸਾਨਾਂ ਦੀ ਬਜਾਏ ਦੋਸ਼ੀ ਅਧਿਕਾਰੀ ਸਾਹਮਣੇ ਆਉਣ ਅਤੇ ਸੁਸਾਇਟੀ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਘਾਟੇ ਦੀ ਵਸੂਲੀ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਜੇਕਰ ਭ੍ਰਿਸ਼ਟ ਅਧਿਕਾਰੀਆਂ ਦਾ ਨੋਟਿਸ ਲੈਣ ਦੀ ਬਜਾਏ ਕਿਸਾਨਾਂ ਨੂੰ ਜ਼ਲੀਲ ਕੀਤਾ ਗਿਆ ਤਾਂ ਉਹ ਇਸ ਦੇ ਰੋਸ ਵਜੋਂ ਆਉਣ ਵਾਲੇ ਦਿਨਾਂ ਵਿਚ “ਭ੍ਰਿਸ਼ਟ ਅਧਿਕਾਰੀਆਂ ਨੂੰ ਸਨਮਾਨਿਤ” ਕਰਨ ਦਾ ਪ੍ਰੋਗਰਾਮ ਵੀ ਉਲੀਕ ਸਕਦੇ ਹਨ। ਅੱਜ ਦਰਖ਼ਾਸਤ ਦੇਣ ਮੌਕੇ ਅਮਰਜੀਤ ਸਿੰਘ, ਜਗਤਾਰ ਸਿੰਘ ਨੰਬਰਦਾਰ, ਕੇਵਲ ਸਿੰਘ ਪ੍ਰਧਾਨ, ਸੁਖਦੇਵ ਸਿੰਘ, ਸਿਮਰਜੀਤ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਮਲਾ 253 ਅਧਿਆਪਕਾਂ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਡੈਮੋਕਰੇਟਿਕ ਟੀਚਰਜ਼ ਫ਼ਰੰਟ ਵਲੋਂ ਸਰਕਾਰੀ ਜਬਰ ਦੀ ਸਖ਼ਤ ਸ਼ਬਦਾਂ ਵਿਚ ਨ... ਅਗਲੀ ਖ਼ਬਰ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਵਿਚ ਚੋਣ ਰਣਨੀਤੀ ’ਤੇ ਹੋਈ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।