15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਦੂਜੀਆਂ ਸਰਕਾਰਾਂ ਵਾਂਗ ਦੁੱਲਟ ਪੱਤੀ ਦੇ ਗੰਦੇ ਪਾਣੀ ਦਾ ਨਿਕਾਸ ਨਹੀਂ ਕਰ ਸਕੀ ਆਮ ਆਦਮੀ ਪਾਰਟੀ ਦੀ ਸਰਕਾਰ

ਅਜੀਤ ਡੈਸਕ 26-01-2026
ਲੌਂਗੋਵਾਲ, 25 ਜਨਵਰੀ (ਸ.ਸ.ਖੰਨਾ, ਵਿਨੋਦ) - ਲੌਂਗੋਵਾਲ ਅੰਦਰ ਪੱਤੀ ਦੁੱਲਟ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਜਿੱਥੇ ਪਿਛਲੀਆਂ ਸਰਕਾਰਾਂ ਕੋਈ ਸਾਰਥਿਕ ਹੱਲ ਕਰਨ ਦੇ ਵਿੱਚ ਪਿੱਛੇ ਰਹੀਆਂ ਹਨ ਉਥੇ ਹੀ ਸੱਤਾ ਵਿੱਚ ਬਦਲਾਅ ਦੇ ਨਾਂਅ ਹੇਠ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਪਣਾ ਚਾਰ ਸਾਲਾਂ ਦਾ ਕਾਰਜਕਾਲ ਪੂਰਾ ਕਰਨ ਦੇ ਬਾਵਜੂਦ ਵੀ ਦੁਲਟ ਪੱਤੀ ਦੇ ਲੋਕਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਪੱਕਾ ਹੱਲ ਨਹੀਂ ਕਰਵਾ ਸਕੀ | ਭਾਵੇਂ ਕਿ ਉਸ ਵੇਲੇ ਕਾਂਗਰਸ ਪਾਰਟੀ ਦੀ ਲੀਡਰ ਦਾਮਨ ਥਿੰਦ ਬਾਜਵਾ ਨੇ ਆਪਣੇ ਬਲਬੂਤੇ ਤੇ ਪੱਤੀ ਦੁੱਲਟ ਦੇ ਟੋਭੇ ਤੋਂ ਲੈ ਕੇ ਮੰਡੇਰ ਕਲਾਂ ਬੱਸ ਸਟੈਂਡ ਤੱਕ ਤਕਰੀਬਨ 34 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਖੁੱਲ੍ਹਾ ਨਾਲਾ ਵੀ ਬਣਵਾਇਆ ਗਿਆ ਸੀ , ਜੋ ਅੱਜ ਵੀ ਬਣਿਆ ਹੋਇਆ ਹੈ ਜਿਸ ਦੇ ਰਾਹੀਂ ਗੰਦੇ ਪਾਣੀ ਦਾ ਥੋੜ੍ਹਾ ਬਹੁਤਾ ਨਿਕਾਸ ਤਾਂ ਜ਼ਰੂਰ ਰਿਹਾ ਹੈ ਪਰ ਪਰਨਾਲਾ ਉੱਥੇ ਦਾ ਉੱਥੇ ਹੈ | ਬੀਤੇ ਦਿਨੀਂ ਹੋਈ ਹਲਕੀ ਤੇ ਦਰਮਿਆਨੀ ਬਾਰਿਸ਼ ਦੇ ਨਾਲ ਦੁੱਲਟ ਪੱਤੀ ਵਿਚ ਪਾਣੀ ਫਿਰ ਤੋਂ ਭਰਿਆ ਹੋਇਆ ਹੈ | ਜ਼ਿਕਰਯੋਗ ਗੱਲ ਇਹ ਵੀ ਹੈ ਤ੍ਰਵੈਣੀ ਤੋਂ ਲੈ ਕੇ ਪੱਤੀ ਦੁੱਲਟ ਦੇ ਖੂਹ ਤੱਕ ਜਿੰਨੀਆਂ ਵੀ ਗਲੀਆਂ ਹਨ ਉਨ੍ਹਾਂ ਦੇ ਵਿਚ ਪਾਣੀ ਅਕਸਰ ਖੜ੍ਹਾ ਰਹਿੰਦਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੱਪੀ ਨੇ ਕਿਹਾ ਕਿ ਪਤਾ ਨਹੀਂ ਸਾਡੀ ਪੱਤੀ ਦੇ ਲੋਕਾਂ ਨਾਲ ਇਹੋ ਜਿਹਾ ਕਿਹੜਾ ਵੈਰ ਹੈ ਜਿਸ ਨਾਲ ਅਸੀਂ ਨਰਕ ਭਰੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹਾਂ | ਉਨ੍ਹਾਂ ਕਿਹਾ ਹੁਣ ਨਾਲੇ ਦਾ ਕੰਮ ਸ਼ੁਰੂ ਹੋਇਆ ਸੀ ਜੋ ਅਧ- ਵਿਚਕਾਰੇ ਹੀ ਬੰਦ ਹੋ ਗਿਆ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਸਾਡੇ ਵਲੋਂ ਵੋਟਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਜੇਕਰ ਸਾਡੇ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ | ਭਰੋਸੇਯੋਗ ਸੂਤਰਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ ਜਿਹੜਾ 20 ਅਗਸਤ 2025 ਨੂੰ ਗਲੀਆਂ ਨਾਲੀਆਂ ਅਤੇ ਟੋਭੇ ਦੇ ਨਿਕਾਸ ਲਈ ਨੀਂਹ ਪੱਥਰ ਰੱਖਿਆ ਗਿਆ ਸੀ ਉਸ ਦੀ 89 ਲੱਖ ਰੁਪਏ ਗਰਾਂਟ ਹੁਣ ਤੱਕ ਸਰਕਾਰ ਵਲੋ ਨਹੀਂ ਭੇਜੀ ਗਈ ਜਿਸ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਖੇੜੀ ਕਲਾਂ ਵਿਖੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ <br/> ਅਗਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਹੋਈ ਸਤਰਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।