12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਲੋਕਾਂ ਦਾ ਪੂਰਨ ਸਹਿਯੋਗ ਜ਼ਰੂਰੀ - ਆਈ.ਜੀ. ਰਠੌਰ <br/>

ਅਜੀਤ ਡੈਸਕ 01-02-2026
ਅਹਿਮਦਗੜ੍ਹ, 31 ਜਨਵਰੀ (ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ) - ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਅੱਜ ਗਾਂਧੀ ਸਕੂਲ ਦੇ ਹਾਲ ਵਿਖੇ ਪੰਜਾਬ ਪੁਲਿਸ ਦੇ ਆਈ ਜੀ ਸ੍ਰੀ. ਬਲਜੋਤ ਸਿੰਘ ਰਾਠੌਰ ਅਤੇ ਐਸ.ਐਸ.ਪੀ ਮਲੇਰਕੋਟਲਾ ਸ੍ਰੀ ਗਗਨਅਜੀਤ ਸਿੰਘ ਨਾਲ ਸ਼ਹਿਰ ਦੇ ਸਾਰੇ ਪਤਵੰਤੇ ਸੱਜਣਾਂ ਦੇ ਨਾਲ ਮੀਟਿੰਗ ਕੀਤੀ ਜਿਸ ਵਿਚ ਵੱਖ-ਵੱਖ ਸੰਸਥਾਵਾਂ ਦੇ ਆਗੂ, ਕੌਂਸਲਰ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ | ਇਸ ਮੌਕੇ ਆਈ ਜੀ ਬਲਜੋਤ ਸਿੰਘ ਰਾਠੌਰ ਨੇ ਸਾਰੇ ਸਮੂਹ ਸ਼ਹਿਰ ਨਿਵਾਸੀ, ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਵਿਚ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਸਮਾਜ ਦੇ ਵਿਚ ਫੈਲੀ ਕੁਰੀਤੀ ਨੂੰ ਦੂਰ ਕਰਨ ਦੇ ਲਈ ਪੁਲਿਸ ਕਾਮਯਾਬ ਹੋਵੇ | ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਬਹੁਤ ਵੱਡੇ ਪੱਧਰ ਤੱਕ ਇਸ ਮੁਹਿੰਮ ਨੂੰ ਚਲਾਉਣ ਦੇ ਵਿਚ ਕਾਮਯਾਬ ਹੋਈ ਹੈ ਅਤੇ ਇਸ ਮੁਹਿੰਮ ਦੇ ਸ਼ਾਨਦਾਰ ਨਤੀਜੇ ਨਿਕਲ ਰਹੇ ਨੇ ਇਹ ਵਹਿਮ ਦੇ ਖ਼ਤਮ ਹੋਣ ਤੱਕ ਅਸੀਂ ਮੁਕੰਮਲ ਤੌਰ ਤੇ ਪੰਜਾਬ ਦੇ ਵਿਚ ਨਸ਼ਿਆਂ ਦਾ ਖ਼ਾਤਮਾ ਕਰਨ ਦੇ ਵਿਚ ਵੀ ਕਾਮਯਾਬ ਹੋਵਾਂਗੇ | ਇਸ ਮੌਕੇ 'ਤੇ ਡੀ.ਐਸ.ਪੀ ਸਰਦਾਰ ਸੁਖਦੇਵ ਸਿੰਘ ਬਰਾੜ, ਐਸ.ਐੱਚ.ਓ ਹਰਸਿਮਰਨ ਸਿੰਘ, ਐਸ.ਐੱਚ.ਓ ਗਗਨਦੀਪ ਸਿੰਘ ਗਗਨ ਕੁਮਾਰ, ਪ੍ਰਧਾਨ ਨਗਰ ਕੌਂਸਲ ਵਿਕਾਸ ਕਿ੍ਸ਼ਨ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਾਬਕਾ ਪ੍ਰਧਾਨ ਵਿੱਕੀ ਟੰਡਨ, ਕੌਂਸਲਰ ਸੰਜੇ ਸੂਦ, ਕੌਂਸਲਰ ਰਕੇਸ਼ ਸ਼ਾਹੀ, ਕੌਂਸਲਰ ਆਮਨ ਆਫਰੀਦੀ, ਕੌਂਸਲਰ ਦੀਪਕ ਸ਼ਰਮਾ, ਲਾਡੀ ਕੁੱਪ ਕਲਾਂ, ਕੌਂਸਲਰ ਰਿਸ਼ੀ ਜੋਸ਼ੀ ਰੋਟਰੀ ਚੇਅਰਮੈਨ ਮਹੇਸ਼ ਸ਼ਰਮਾ, ਵੀ ਸੀ ਚੇਅਰਮੈਨ ਕਾਂਗਰਸ ਸਾਜਿਦ ਖਾਨ, ਸੋਨੰੂ ਸ਼ਰਮਾ ਆਦਿ ਹਾਜਿਰ ਸਨ |

ਪਿਛਲੀ ਖ਼ਬਰ ਡਾ. ਏ. ਐਸ. ਪਾਸੀ ਦੁਬਈ ਵਿਚ ਨਵੀਨਤਮ ਤਕਨੀਕ ਲਈ ਗਲੋਬਲ ਗੋਡੇ ਸੰਮੇਲਨ ਵਿਚ ਹੋਏ ਸ਼ਾਮਿਲ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।