12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਖਿਡਾਰੀ ਸਾਡਾ ਬਹੁਮੁੱਲਾ ਸਰਮਾਇਆ ਪਰ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਘਾਟ ਕਾਰਨ ਖੇਡਾਂ ’ਚ ਪੱਛੜ ਰਿਹਾ ਹੈ ਸੂਬਾ- ਰਣਦੀਪ ਸਿੰਘ ਦਿਓਲ

ਸੰਗਰੂਰ , 11 ਅਗਸਤ ( ਦਮਨਜੀਤ ਸਿੰਘ ) - ਭਾਰਤੀ ਜਨਤਾ ਪਾਰਟੀ ਦੇ ਧੂਰੀ ਤੋਂ ਹਲਕਾ ਇੰਚਾਰਜ ਰਣਦੀਪ ਸਿੰਘ ਦਿਓਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਗੁਆਂਢੀ ਸੂਬੇ ਹਰਿਆਣਾ ਦੀ ਖੇਡ ਨੀਤੀ ਦੀ ਤੁਲਨਾ ਕਰਦਿਆਂ ‘ ਆਪ ’ ਸਰਕਾਰ ’ ਤੇ ਤਿੱਖੇ ਨਿਸ਼ਾਨੇ ਸਾਧੇ ਹਨ । ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ , ਜੋ ਕਦੇ ਦੇਸ਼ ਦੀਆਂ ਖੇਡਾਂ ਦਾ ਗੜ੍ਹ ਮੰਨਿਆ ਜਾਂਦਾ ਸੀ , ਅੱਜ ਸਰਕਾਰ ਦੀਆਂ ਨਿਰਾਸ਼ਾਜਨਕ ਨੀਤੀਆਂ ਅਤੇ ਅਣਦੇਖੀ ਕਾਰਨ ਅੰਤਰਰਾਸ਼ਟਰੀ ਪੱਧਰ ’ ਤੇ ਪੱਛੜਦਾ ਜਾ ਰਿਹਾ ਹੈ ।

ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ। ਤਸਵੀਰ: ਮੁਕੇਸ਼ ਕੁਮਾਰ 12-08-2026
ਸੰਗਰੂਰ , 11 ਅਗਸਤ ( ਦਮਨਜੀਤ ਸਿੰਘ ) - ਭਾਰਤੀ ਜਨਤਾ ਪਾਰਟੀ ਦੇ ਧੂਰੀ ਤੋਂ ਹਲਕਾ ਇੰਚਾਰਜ ਰਣਦੀਪ ਸਿੰਘ ਦਿਓਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਗੁਆਂਢੀ ਸੂਬੇ ਹਰਿਆਣਾ ਦੀ ਖੇਡ ਨੀਤੀ ਦੀ ਤੁਲਨਾ ਕਰਦਿਆਂ ‘ ਆਪ ’ ਸਰਕਾਰ ’ ਤੇ ਤਿੱਖੇ ਨਿਸ਼ਾਨੇ ਸਾਧੇ ਹਨ । ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ , ਜੋ ਕਦੇ ਦੇਸ਼ ਦੀਆਂ ਖੇਡਾਂ ਦਾ ਗੜ੍ਹ ਮੰਨਿਆ ਜਾਂਦਾ ਸੀ , ਅੱਜ ਸਰਕਾਰ ਦੀਆਂ ਨਿਰਾਸ਼ਾਜਨਕ ਨੀਤੀਆਂ ਅਤੇ ਅਣਦੇਖੀ ਕਾਰਨ ਅੰਤਰਰਾਸ਼ਟਰੀ ਪੱਧਰ ’ ਤੇ ਪੱਛੜਦਾ ਜਾ ਰਿਹਾ ਹੈ । ਰਣਦੀਪ ਦਿਓਲ ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਗੁਆਂਢੀ ਸੂਬੇ ਹਰਿਆਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7 ਗੋਲਡ ਸਮੇਤ ਕੁੱਲ 11 ਮੈਡਲ ਦੇਸ਼ ਦੀ ਝੋਲੀ ਪਾਏ ਜਦਕਿ ਪੰਜਾਬ ਦੇ ਖਿਡਾਰੀ ਇੱਕ ਵੀ ਵਿਅਕਤੀਗਤ ਗੋਲਡ ਮੈਡਲ ਨਹੀਂ ਜਿੱਤ ਸਕੇ ਅਤੇ ਪੰਜਾਬ ਦੇ ਹਿੱਸੇ ਸਿਰਫ਼ 2 ਮੈਡਲ ਆਏ । ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਗੋਲਡ ਮੈਡਲ ਜੇਤੂ ਨੂੰ 1.50 ਕਰੋੜ ਰੁਪਏ , ਸਿਲਵਰ ਜੇਤੂ ਨੂੰ 75 ਲੱਖ ਰੁਪਏ ਅਤੇ ਬ੍ਰੋਂਜ਼ ਜੇਤੂ ਨੂੰ 50 ਲੱਖ ਰੁਪਏ ਨਕਦ ਇਨਾਮ ਦੇ ਰਹੀ ਹੈ । ਇਸ ਤੋਂ ਇਲਾਵਾ ਸਿਰਫ਼ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਵੀ 7.50 ਲੱਖ ਰੁਪਏ ਦਿੱਤੇ ਜਾਂਦੇ ਹਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਗੋਲਡ ਲਈ ਸਿਰਫ਼ 75 ਲੱਖ ਰੁਪਏ , ਸਿਲਵਰ ਲਈ 50 ਲੱਖ ਰੁਪਏ ਅਤੇ ਬ੍ਰੋਂਜ਼ ਲਈ 40 ਲੱਖ ਰੁਪਏ ਹੀ ਦੇ ਰਹੀ ਹੈ । ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਅਤੇ ਜਜ਼ਬੇ ਦੀ ਕੋਈ ਘਾਟ ਨਹੀਂ ਹੈ ਪਰ ਮੌਜੂਦਾ ‘ ਆਪ ’ ਸਰਕਾਰ ਦੀਆਂ ਖੋਖਲੀਆਂ ਨੀਤੀਆਂ ਅਤੇ ਜ਼ਮੀਨੀ ਪੱਧਰ ’ ਤੇ ਸੁਵਿਧਾਵਾਂ ਨਾ ਹੋਣ ਕਰ ਕੇ ਸਾਡੇ ਖਿਡਾਰੀ ਪਿੱਛੇ ਰਹਿ ਰਹੇ ਹਨ । ਜਦੋਂ ਤੱਕ ਖਿਡਾਰੀਆਂ ਨੂੰ ਬੁਨਿਆਦੀ ਢਾਂਚਾ , ਸਹੀ ਖ਼ੁਰਾਕ , ਅੰਤਰਰਾਸ਼ਟਰੀ ਪੱਧਰ ਦੀ ਕੋਚਿੰਗ ਅਤੇ ਪੂਰੀ ਮਾਲੀ ਮਦਦ ਨਹੀਂ ਮਿਲੇਗੀ ਉਦੋਂ ਤੱਕ ਅਸੀਂ ਹਰਿਆਣਾ ਵਰਗੇ ਗੁਆਂਢੀ ਸੂਬਿਆਂ ਨਾਲ ਮੁਕਾਬਲਾ ਨਹੀਂ ਕਰ ਸਕਦੇ । ਪੰਜਾਬ ਸਰਕਾਰ ਨੂੰ ਖੇਡਾਂ ਦੇ ਨਾਂਅ ’ ਤੇ ਸਿਰਫ਼ ਡਰਾਮੇਬਾਜ਼ੀ ਅਤੇ ਪ੍ਰਚਾਰ ਕਰਨ ਦੀ ਬਜਾਏ ਹਰਿਆਣਾ ਦੀ ਤਰਜ਼ ’ ਤੇ ਠੋਸ ਖੇਡ ਨੀਤੀ ਲਾਗੂ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਗੁਆਚਿਆ ਰੁਤਬਾ ਬਹਾਲ ਹੋ ਸਕੇ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਿਡਾਰੀਆਂ ਦੀ ਨਕਦ ਇਨਾਮੀ ਰਾਸ਼ੀ ਹਰਿਆਣਾ ਦੇ ਬਰਾਬਰ ਕੀਤੀ ਜਾਵੇ , ਖੇਡਾਂ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਵਿਸ਼ੇਸ਼ ਹੌਸਲਾ ਵਧਾਊ ਰਾਸ਼ੀ ਦਿੱਤੀ ਜਾਵੇ ਅਤੇ ਪਿੰਡਾਂ - ਸ਼ਹਿਰਾਂ ਵਿੱਚ ਖੇਡ ਸਟੇਡੀਅਮਾਂ ਦੀ ਹਾਲਤ ਤੁਰੰਤ ਸੁਧਾਰੀ ਜਾਵੇ । ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਕਪਿਆਲ ਤੇ ਸੂਬਾ ਕਾਰਜਕਾਰਨੀ ਮੈਂਬਰ ਲਲਿਤ ਗਰਗ ਵੀ ਮੌਜੂਦ ਸਨ ।
ਪਿਛਲੀ ਖ਼ਬਰ ਕੌਲਾ ਪਾਰਕ ਮਾਰਕੀਟ ਦੇ ਬਾਥਰੂਮ ਬੰਦ ਹੋ ਜਾਣ ਨਾਲ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਆ ਰਹੀਆਂ ਹਨ ਪ੍ਰੇਸ਼ਾਨੀਆਂ ਅਗਲੀ ਖ਼ਬਰ ਰਾਜ ਪੱਧਰੀ ਰਗਬੀ ਚੈਂਪੀਅਨਸ਼ਿਪ : ਸੰਤ ਅਤਰ ਸਿੰਘ ਅਕਾਲ ਅਕੈਡਮੀ ਦੀ ਦਿਲਪ੍ਰੀਤ ਕੌਰ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।