12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਦੂਨ ਇੰਟਰਨੈਸ਼ਨਲ ਸਕੂਲ ਵਲੋਂ ਮਸਤੂਆਣਾ ਸਾਹਿਬ ਦੇ ਨਗਰ ਕੀਰਤਨ 'ਚ ਸ਼ਮੂਲੀਅਤ <br/>

ਅਜੀਤ ਡੈਸਕ 01-02-2026
ਸੰਗਰੂਰ, 31 ਜਨਵਰੀ (ਅਮਨਦੀਪ ਸਿੰਘ ਬਿੱਟਾ) - 30 ਜਨਵਰੀ ਅਤੇ 1 ਫਰਵਰੀ 2026 ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ ਜਿਸ ਵਿਚ ਸੰਗਤਾਂ ਦੂਰ-ਦੂਰ ਤੋਂ ਹਾਜ਼ਰੀ ਲਗਵਾਉਣ ਆਉਂਦੀਆਂ ਹਨ | ਇਸ ਮੌਕੇ 'ਤੇ ਦੂਨ ਇੰਟਰਨੈਸ਼ਨਲ ਸਕੂਲ ਵਲੋਂ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ | ਇਨ੍ਹਾਂ ਦਿਨਾਂ ਦੌਰਾਨ ਦੂਨ ਇੰਟਰਨੈਸ਼ਨਲ ਸਕੂਲ ਦੀ ਟੀਮ ਮਸਤੂਆਣਾ ਸਾਹਿਬ ਵਿਖੇ ਹਾਜ਼ਰ ਰਹੇਗੀ | ਜਿਸ ਵਿਚ ਸੰਗਤ ਸਕੂਲ ਸੰਬੰਧੀ ਜਿਵੇਂ ਪਲੇਅ ਵੇਅ ਤੋਂ ਸੱਤਵੀਂ ਜਮਾਤ ਤੱਕ ਦਾਖ਼ਲਾ ਸੰਬੰਧੀ, ਸਿਲੇਬਸ ਅਤੇ ਸਕੂਲ ਦੇ ਵਾਤਾਵਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ | ਸਕੂਲ ਵਿਚ ਬੱਚਿਆਂ ਦੇ ਸਰਵ- ਪੱਖੀ ਵਿਕਾਸ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ | ਇਸ ਮੌਕੇ 'ਤੇ ਸਕੂਲ ਦੇ ਸਤਿਕਾਰਯੋਗ ਚੇਅਰਮੈਨ ਸਰਦਾਰ ਅਜੀਤਇੰਦਰ ਸਿੰਘ ਮਾਨਸ਼ਾਹੀਆ, ਡਾਇਰੈਕਟਰ ਸ੍ਰੀਮਤੀ ਹਰਨੀਤ ਕੌਰ ਮਾਨਸ਼ਾਹੀਆ ਅਤੇ ਪਿ੍ੰਸੀਪਲ ਸ੍ਰੀਮਤੀ ਅੰਜਲੀ ਸਿੱਧੂ ਨੇ ਸੰਤ ਅਤਰ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ |

ਪਿਛਲੀ ਖ਼ਬਰ ਸੰਗਰੂਰ ਸਰਕਲ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਲੱਗੇ ਸਮਾਰਟ ਮੀਟਰ ਅਗਲੀ ਖ਼ਬਰ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਹੈਮਰ ਥ੍ਰੋਅ ਅਤੇ ਡਿਸਕਸ ਥ੍ਰੋਅ 'ਚ ਸਿਲਵਰ ਮੈਡਲ ਜਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।