15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੁਨਾਮ ਦੇ ਬਖਸ਼ੀਵਾਲਾ ਚੌਂਕ ਅਤੇ ਨੇੜਲੇ ਪਿੰਡਾਂ ਵਿਚ ਨਿੱਤ ਵਾਪਰਦੀਆਂ ਦੁਰਘਟਨਾਵਾਂ ਦੀ ਜਾਂਚ ਲਈ ਚੌਂਕ ਵਿਚ ਕੈਮਰੇ ਲੱਗਣਾ ਜ਼ਰੂਰੀ-ਕਾ. ਬਖਸ਼ੀਵਾਲਾ, ਕਾ. ਕੌਸ਼ਿਕ <br/>

ਸੁਨਾਮ ਵਿਖੇ ਜਾਣਕਾਰੀ ਦਿੰਦੇ ਹੋਏ ਕਾਮਰੇਡ ਵਰਿੰਦਰ ਕੌਸ਼ਿਕ ਤੇ ਹਰਦੇਵ ਸਿੰਘ ਬਖਸ਼ੀਵਾਲਾ | ਤਸਵੀਰ: ਰੁਪਿੰਦਰ ਸਿੰਘ ਸੱਗੂ <br/> 15-02-2026
ਸੁਨਾਮ ਊਧਮ ਸਿੰਘ ਵਾਲਾ, 14 ਫਰਵਰੀ (ਸੱਗੂ, ਧਾਲੀਵਾਲ, ਭੁੱਲਰ) - ਸੁਨਾਮ ਦੀ ਪੈੱ੍ਰਸ ਦੇ ਨਾਮ ਇੱਕ ਬਿਆਨ ਜਾਰੀ ਕਰਦਿਆਂ ਸੀ.ਪੀ.ਆਈ. ਦੇ ਬਜ਼ੁਰਗ ਆਗੂ ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ ਅਤੇ ਸੀ.ਪੀ.ਆਈ.(ਐੱਮ) ਦੇ ਕਾ. ਵਰਿੰਦਰ ਕੌਸ਼ਿਕ ਨੇ ਕਿਹਾ ਕਿ ਸੁਨਾਮ ਦੇ ਬਖਸ਼ੀਵਾਲਾ ਚੌਂਕ ਅਤੇ ਨੇੜਲੇ ਪਿੰਡਾਂ ਵਿਚ ਨਿੱਤ ਵਾਪਰਦੀਆਂ ਦੁਰਘਟਨਾਵਾਂ, ਦੀ ਜਾਂਚ ਕਰਨ ਲਈ ਸੁਨਾਮ ਦੇ ਬਖਸ਼ੀਵਾਲਾ ਚੌਂਕ ਵਿਚ ਆਧੁਨਿਕ ਕੈਮਰਿਆਂ ਦਾ ਲੱਗਣਾ ਬਹੁਤ ਜ਼ਰੂਰੀ | ਉਕਤ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਬੀਤੇ ਕੱਲ੍ਹ 13-02-2026 ਨੂੰ ਸੁਨਾਮ ਦੇ ਵਸਨੀਕ ਵਿਜੈ ਕੁਮਾਰ (ਕਾਲਾ) ਬਸੈਹਿਰੇ ਵਾਲੇ, ਜੋ ਕਿ ਆਪਣੇ ਕਾਰੋਬਾਰ ਸੰਬੰਧੀ ਆਪਣੇ ਦੋ ਪਹੀਆ ਵਾਹਨ 'ਤੇ ਸਵਾਰ ਹੋ ਸੁਨਾਮ ਤੋਂ ਪਿੰਡ ਬਖਸ਼ੀਵਾਲਾ ਜਾ ਰਹੇ ਸੀ ਕੇ, ਉਨ੍ਹਾਂ ਦਾ ਵਾਹਨ ਕਿਸੇ ਹੋਰ ਵਾਹਨ ਨਾਲ ਟਕਰਾਉਣ ਕਾਰਨ ਵਿਜੈ ਕੁਮਾਰ (ਕਾਲਾ) ਦੀ ਮੌਤ ਹੋ ਗਈ, ਉਕਤ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਨਿੱਤ ਵਾਪਰਦੇ ਅਜਿਹੇ ਜਾਨ ਲੇਵਾ ਐਕਸੀਡੈਂਟ, ਚੋਰੀਆਂ ਆਦਿ ਦੀ ਜਾਂਚ ਕਰਨ ਵਿਚ ਆਉਂਦੀ ਪ੍ਰੇਸ਼ਾਨੀ ਦੇ ਹੱਲ ਲਈ ਸੁਨਾਮ ਦੇ ਬਖਸ਼ੀਵਾਲਾ ਚੌਂਕ ਅਤੇ ਸੁਨਾਮ ਊਧਮ ਸਿੰਘ ਵਾਲਾ ਦੇ ਹਰ ਮੁੱਖ ਚੌਕਾਂ ਵਿਚ ਕੈਮਰਿਆਂ ਦਾ ਲੱਗਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਲੱਗੇ ਹੋਏ ਬੰਦ ਪਏ ਕੈਮਰਿਆਂ ਨੂੰ ਵੀ ਮੁੜ ਤੋਂ ਚਾਲੂ ਕਰਨ ਦੀ ਸੁਨਾਮ ਦੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ |

ਪਿਛਲੀ ਖ਼ਬਰ ਨਸ਼ੇ ਦੀ ਹਾਲਤ ਵਿਚ ਕਾਰ ਚਾਲਕ ਨੇ ਮਾਰੀ ਟਰਾਂਸਫ਼ਾਰਮਰ 'ਚ ਟੱਕਰ, ਬਿਜਲੀ ਸਪਲਾਈ ਬੰਦ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲਾਂ ਦੀ ਆਪਸੀ ਏਕਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਸਿਧਾਂਤਾਂ ਅਨੁਸਾਰ-ਢੀਂਡਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।