15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਨਸ਼ੇ ਦੀ ਹਾਲਤ ਵਿਚ ਕਾਰ ਚਾਲਕ ਨੇ ਮਾਰੀ ਟਰਾਂਸਫ਼ਾਰਮਰ 'ਚ ਟੱਕਰ, ਬਿਜਲੀ ਸਪਲਾਈ ਬੰਦ <br/>

ਬਿਜਲੀ ਦੇ ਖੰਭਿਆਂ ਨਾਲ ਕਾਰ ਦੇ ਟਕਰਾਏ ਜਾਣ ਦਾ ਦਿ੍ਸ਼ | ਤਸਵੀਰ: ਅਜਾਇਬ ਸਿੰਘ ਨੀਲੋਵਾਲ <br/> 15-02-2026
ਛਾਜਲੀ, 14 ਫਰਵਰੀ (ਅਜਾਇਬ ਸਿੰਘ ਨੀਲੋਵਾਲ) - ਬੀਤੀ ਰਾਤ ਪਿੰਡ ਛਾਜਲੀ ਵਿਚ ਇੱਕ ਨਸ਼ੇ ਵਿਚ ਧੁੱਤ ਕਾਰ ਚਾਲਕ ਵਲੋਂ ਸੜਕ ਕਿਨਾਰੇ ਲੱਗੇ ਟਰਾਂਸਫ਼ਾਰਮਰ ਨਾਲ ਟੱਕਰ ਮਾਰ ਦੇਣ ਦੀ ਖ਼ਬਰ ਹੈ | ਇਸ ਹਾਦਸੇ ਕਾਰਨ ਟਰਾਂਸਫ਼ਾਰਮਰ ਸੜਕ ਉੱਤੇ ਡਿਗ ਗਿਆ ਅਤੇ ਬਿਜਲੀ ਦੀਆਂ ਤਾਰਾਂ ਵੀ ਥੱਲੇ ਆ ਗਈਆਂ | ਮਿਲੀ ਜਾਣਕਾਰੀ ਮੁਤਾਬਕ ਰਾਤ ਕਰੀਬ 10:30 ਵਜੇ ਇੱਕ ਤੇਜ਼ ਰਫ਼ਤਾਰ ਕਾਰ ਪਿੰਡ ਨੰਗਲਾ ਵਲੋਂ ਛਾਜਲੀ ਆ ਰਹੀ ਸੀ | ਪਿੰਡ ਵਾਸੀਆਂ ਦੇ ਅਨੁਸਾਰ ਚਾਲਕ ਨਸ਼ੇ ਦੀ ਹਾਲਤ ਵਿਚ ਸੀ | ਕਾਰ ਬੇਕਾਬੂ ਹੋ ਕੇ ਸਿੱਧੀ ਟਰਾਂਸਫ਼ਾਰਮਰ ਨਾਲ ਟਕਰਾ ਗਈ | ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰਾਂਸਫ਼ਾਰਮਰ ਸੜਕ ਉੱਤੇ ਡਿਗ ਗਿਆ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ | ਕਾਰ ਦਾ ਇੱਕ ਟਾਇਰ ਵੀ ਫਟ ਗਿਆ ਅਤੇ ਸੜਕ ਕੁੱਝ ਸਮੇਂ ਲਈ ਜਾਮ ਰਹੀ | ਟਰਾਂਸਫ਼ਾਰਮਰ ਡਿੱਗਣ ਦੀ ਉੱਚੀ ਆਵਾਜ਼ ਸੁਣ ਕੇ ਨੇੜਲੇ ਘਰਾਂ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਚਾਲਕ ਨੂੰ ਕਾਰ ਵਿਚੋਂ ਬਾਹਰ ਕੱਢਿਆ | ਖ਼ੁਸ਼ਕਿਸਮਤੀ ਨਾਲ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ | ਹਾਲਾਂਕਿ ਟਰਾਂਸਫ਼ਾਰਮਰ ਡਿੱਗਣ ਨਾਲ ਦੋ ਮੁਹੱਲਿਆਂ ਦੇ ਖੰਭੇ ਟੁੱਟ ਗਏ ਅਤੇ ਬਿਜਲੀ ਸਪਲਾਈ ਤੁਰੰਤ ਬੰਦ ਕਰਨੀ ਪਈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇ ਇਹ ਹਾਦਸਾ ਦਿਨ ਦੇ ਸਮੇਂ ਵਾਪਰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ | ਰਾਤ ਦਾ ਸਮਾਂ ਹੋਣ ਕਰ ਕੇ ਵੱਡੀ ਦੁਰਘਟਨਾ ਤੋਂ ਬਚਾਅ ਹੋ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਬਿਜਲੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਨੁਕਸਾਨ ਦਾ ਜਾਇਜ਼ਾ ਲਿਆ | ਐਸ.ਡੀ.ਓ. ਕੁਨਾਲ ਕਾਲੜਾ ਨੇ ਦੱਸਿਆ ਕਿ ਕਾਰ ਦੇ ਟਕਰਾਉਣ ਨਾਲ ਬਿਜਲੀ ਦੇ ਕਈ ਖੰਭੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਹੋਰ ਵੀ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਟਰਾਂਸਫ਼ਾਰਮਰ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਨੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਲਦ ਹੀ ਸਪਲਾਈ ਬਹਾਲ ਕੀਤੀ ਜਾਵੇਗੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਇਹ ਵੀ ਕਿਹਾ ਕਿ ਨੁਕਸਾਨ ਦੀ ਭਰਪਾਈ ਲਈ ਕਾਰ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਧਰਮ ਦੇ ਪ੍ਰਚਾਰ ਅਤੇ ਪਸਾਰ ਹਿਤ ਭਾਈ ਦੀਦਾਰ ਸਿੰਘ ਆਸਟੇ੍ਰਲੀਆ ਦੌਰੇ ਲਈ ਰਵਾਨਾ <br/> ਅਗਲੀ ਖ਼ਬਰ ਸੁਨਾਮ ਦੇ ਬਖਸ਼ੀਵਾਲਾ ਚੌਂਕ ਅਤੇ ਨੇੜਲੇ ਪਿੰਡਾਂ ਵਿਚ ਨਿੱਤ ਵਾਪਰਦੀਆਂ ਦੁਰਘਟਨਾਵਾਂ ਦੀ ਜਾਂਚ ਲਈ ਚੌਂਕ ਵਿਚ ਕੈਮਰੇ ਲੱਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।