ਅਹਿਮਦਗੜ੍ਹ, 14 ਫਰਵਰੀ (ਰਵਿੰਦਰ ਪੁਰੀ) - ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਵਲੋਂ ਕੀਤੇ ਜਾ ਰਹੇ ਨਾ-ਕਾਮਯਾਬ ਯਤਨ ਹੁਣ ਸਫਲ ਹੁੰਦੇ ਜਾਪਦੇ ਹਨ | ਇਸੇ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਥਾਨਕ ਇੰਚਾਰਜ ਬੱਬੂ ਪੰਡਤ ਤੇ ਮਹਿਲਾ ਮੰਡਲ ਪ੍ਰਧਾਨ ਰਿੰਕੂ ਗਰਗ ਨੇ ਦੱਸਿਆ ਕਿ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਪਿਛਲੇ ਕਈ ਸਾਲਾ ਤੋਂ ਸ਼ਹਿਰ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਯਤਨ ਕਰਦੇ ਆ ਰਹੇ ਹਨ ਪਰ ਥਾਂ ਦੀ ਘਾਟ ਕਾਰਨ ਸਫਲਤਾ ਨਹੀਂ ਮਿਲ ਰਹੀ ਸੀ ਪਰ ਹੁਣ ਨਵੀਂ ਬਣਾਈ ਯੋਜਨਾ ਅਨੁਸਾਰ ਨਗਰ ਕੌਂਸਲ ਦਫ਼ਤਰ ਅਤੇ ਪਸ਼ੂ ਹਸਪਤਾਲ ਦੀ ਬਿਲਡਿੰਗ ਸਿਵਲ ਹਸਪਤਾਲ ਵਾਲੀ ਥਾਂ ਨਾਲ ਮਿਲਾ ਕੇ ਵੱਡਾ ਕੰਪਲੈਕਸ ਬਣਾਇਆ ਜਾਵੇਗਾ, ਜਿਸ ਉਪਰੰਤ ਹਸਪਤਾਲ ਨੂੰ ਅਪਗ੍ਰੇਡ ਕਰਕੇ ਤਹਿਸੀਲ ਪੱਧਰ ਦਾ ਹਸਪਤਾਲ ਬਣਾ ਕੇ ਸਾਰੀਆਂ ਲੋੜੀਂਦਾ ਸਹੂਲਤਾਂ ਲਿਆਂਦੀਆਂ ਜਾਣਗੀਆਂ | ਉਕਤ ਆਗੂਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਬਣੀਆਂ ਡਾਕਟਰਾਂ ਦੀਆਂ ਖ਼ਾਲੀ ਪਈਆਂ ਕੋਠੀਆਂ ਵੀ ਅਣਸੇਫ ਡਿੱਕਲੇਅਰ ਕਰਵਾ ਲਈਆਂ ਹਨ, ਜਿਸ ਨਾਲ ਹੋਰ ਵੀ ਵਾਧੂ ਜਮੀਨ ਹਾਸਿਲ ਹੋ ਜਾਵੇਗੀ |