15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸਲਾਇਟ ਲੌਂਗੋਵਾਲ ਵਿਖੇ 6ਜੀ ਵਾਇਰਲੈੱਸ ਸੰਚਾਰ ਦੇ ਭਵਿੱਖ 'ਤੇ ਆਲ ਇੰਡੀਆ ਸੈਮੀਨਾਰ ਕਰਵਾਇਆ <br/>

ਸਲਾਇਟ ਲੌਂਗੋਵਾਲ ਵਿਖੇ 6ਜੀ ਸੰਚਾਰ ਤਕਨੀਕ ਤੇ ਆਲ ਇੰਡੀਆ ਸੈਮੀਨਾਰ ਮੌਕੇ ਮੁੱਖ ਮਹਿਮਾਨ ਪ੍ਰੋ. ਟੀ. ਐਸ. ਕਮਲ ਦਾ ਸਨਮਾਨ ਕਰਦੇ ਹੋਏ ਮੇਜ਼ਬਾਨ | ਤਸਵੀਰ : ਵਿਨੋਦ ਸ਼ਰਮਾ <br/> 15-02-2026
ਲੌਂਗੋਵਾਲ, 14 ਫਰਵਰੀ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਲੌਂਗੋਵਾਲ ਵਿਖੇ 6ਜੀ ਅਤੇ ਇਸ ਤੋਂ ਅੱਗੇ ਵਾਇਰਲੈੱਸ ਸੰਚਾਰ ਦੇ ਭਵਿੱਖ ਦੀ ਬਣਤਰ ਵਿਸ਼ੇ 'ਤੇ ਦੋ ਦਿਨਾਂ ਦਾ ਆਲ ਇੰਡੀਆ ਸੈਮੀਨਾਰ ਕਰਵਾਇਆ ਗਿਆ | ਇਹ ਸੈਮੀਨਾਰ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ (ਭਾਰਤ) ਦਾ ਇਲੈਕਟ੍ਰਾਨਿਕਸ ਅਤੇ ਟੈਲੀਕਮਿਊਨੀਕੇਸ਼ਨ ਡਵੀਜ਼ਨਲ ਬੋਰਡ ਵਲੋਂ ਕਰਵਾਇਆ ਗਿਆ | ਜਿਸ ਵਿਚ ਪ੍ਰੋ. (ਡਾ.) ਟੀ. ਐਸ. ਕਮਲ ਸਾਬਕਾ ਉਪ-ਪ੍ਰਧਾਨ ਆਈ.ਈ (ਆਈ) ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਦਕਿ ਪ੍ਰੋ. (ਡਾ.) ਜਗਤਾਰ ਸਿੰਘ ਸਿਵੀਆ, ਚੇਅਰਮੈਨ ਈ.ਟੀ.ਡੀ.ਬੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋ. ਕਮਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ 6ਜੀ ਤਕਨਾਲੋਜੀ ਉਦਯੋਗਿਕ ਖੇਤਰ ਵਿਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ ਕਿਉਂਕਿ ਇਸ ਵਿਚ ਮਾਸਨੂਈ ਬੁੱਧੀ (ਏ. ਆਈ.) ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ | ਪ੍ਰੋ. ਜਗਤਾਰ ਸਿੰਘ, ਚੇਅਰਮੈਨ ਈ.ਟੀ.ਡੀ.ਬੀ ਨੇ ਸਲਾਇਟ ਲੌਂਗੋਵਾਲ ਦੇ ਵਿਦਿਆਰਥੀਆਂ ਲਈ ਉਪਲਬਧ ਵੱਖ-ਵੱਖ ਰਿਸਰਚ ਅਤੇ ਪ੍ਰੋਜੈਕਟ ਫ਼ੰਡਾਂ ਬਾਰੇ ਜਾਣਕਾਰੀ ਦਿੱਤੀ | ਪ੍ਰੋ. ਅਜੈਪਾਲ ਨੇ ਸੈਮੀਨਾਰ ਦੀ ਵਿਸਥਾਰਤ ਰਿਪੋਰਟ ਪੇਸ਼ ਕਰਦੇ ਹੋਏ ਟੈਕਨੀਕਲ ਸੈਸ਼ਨਾਂ, ਕੀਨੋਟ ਲੈਕਚਰਾਂ, ਰਿਸਰਚ ਪੇਪਰ ਪੇਸ਼ਕਸ਼ਾਂ ਅਤੇ ਵਿਦਵਾਨਾਂ ਅਤੇ ਉਦਯੋਗ ਮਾਹਿਰਾਂ ਦੀ ਸਰਗਰਮ ਭਾਗੀਦਾਰੀ ਬਾਰੇ ਜਾਣਕਾਰੀ ਦਿੱਤੀ | ਸੈਮੀਨਾਰ ਦਾ ਉਦਘਾਟਨ ਡਾਇਰੈਕਟਰ ਇੰਚਾਰਜ ਪ੍ਰੋ. ਅਜਾਤ ਸ਼ਤ੍ਰੁ ਅਰੋੜਾ ਵਲੋਂ ਕੀਤਾ ਗਿਆ | ਸਲਾਇਟ ਡਾਇਰੈਕਟਰ ਪ੍ਰੋ. ਮਨੀ ਕਾਂਤ ਪਸਵਾਨ ਨੇ ਆਯੋਜਕ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾਨ ਨੂੰ ਸਿੱਖਿਆ ਅਤੇ ਖੋਜ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਵਲੋਂ 'ਏ' ਗ੍ਰੇਡ ਮਾਨਤਾ ਪ੍ਰਾਪਤ ਹੈ ਅਤੇ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਢਾਂਚਾ ਵਲੋਂ ਭਾਰਤ ਦੇ ਇੰਜੀਨੀਅਰਿੰਗ ਕਾਲਜਾਂ ਵਿਚ 76ਵਾਂ ਅਤੇ ਯੂਨੀਵਰਸਿਟੀਆਂ ਵਿਚ 85ਵਾਂ ਸਥਾਨ ਪ੍ਰਾਪਤ ਹੋਇਆ ਹੈ | ਇਸ ਸਮਾਗਮ ਵਿਚ ਪ੍ਰੋ. ਅਮਰ ਪ੍ਰਤਾਪ ਸਿੰਘ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਕਮਲੇਸ਼ ਪ੍ਰਸਾਦ, ਪ੍ਰੋ. ਵੀ. ਕੇ. ਕੁਕਰੇਜਾ, ਪ੍ਰੋ. ਸੁਰਿਤਾ ਮੈਨੀ ਸਮੇਤ ਹੋਰ ਪ੍ਰਸਿੱਧ ਅਕਾਦਮਿਕ ਵਿਅਕਤੀਆਂ ਅਤੇ ਈ. ਸੀ. ਈ.ਵਿਭਾਗ ਦੇ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਮਾਨਸਿਕ ਸਿਹਤ ਬਾਰੇ ਕੀਤਾ ਜਾਗਰੂਕ <br/> ਅਗਲੀ ਖ਼ਬਰ ਨਗਰ ਕੌਂਸਲ ਦਫ਼ਤਰ ਤੇ ਪਸ਼ੂ ਹਸਪਤਾਲ ਵਾਲੀ ਥਾਂ ਸਿਵਲ ਹਸਪਤਾਲ 'ਚ ਮਿਲਾਉਣ ਦੀ ਯੋਜਨਾ-ਬੱਬੂ, ਰਿੰਕੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।