15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਵਿੱਦਿਆ ਰਤਨ ਕਾਲਜ ਵਿਖੇ ਪੰਜਾਬ ਪੁਲਿਸ 'ਚ ਰੋਜ਼ਗਾਰ ਮੌਕਿਆਂ ਬਾਰੇ ਪ੍ਰੇਰਨਾਦਾਇਕ ਸੈਮੀਨਾਰ ਕਰਵਾਇਆ <br/>

ਮੁੱਖ ਮਹਿਮਾਨ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ ਚੈਰੀ ਗੋਇਲ | ਤਸਵੀਰ: ਅਸ਼ੋਕ ਗਰਗ <br/> 15-02-2026
ਲਹਿਰਾਗਾਗਾ, 14 ਫਰਵਰੀ (ਅਸ਼ੋਕ ਗਰਗ)-ਵਿੱਦਿਆ ਰਤਨ ਕਾਲਜ, ਖੋਖਰ ਕਲਾਂ ਵਿਖੇ ਵਿਦਿਆਰਥਣਾਂ ਨੂੰ ਪੰਜਾਬ ਪੁਲਿਸ ਵਿਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਇਸ ਸੈਮੀਨਾਰ ਦੌਰਾਨ 'ਪੰਜਾਬ ਪੁਲਿਸ ਵਿਚ ਰੋਜ਼ਗਾਰ ਦੇ ਮੌਕੇ ਅਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ' ਵਿਸ਼ੇ 'ਤੇ ਮੁੱਖ ਵਕਤਾ ਵਜੋਂ ਦਰਸ਼ਨਾ ਕੌਰ ਸਿੱਧੂ, ਸੀਨੀਅਰ ਇੰਸਪੈਕਟਰ ਪੰਜਾਬ ਪੁਲਿਸ ਨੇ ਵਿਦਿਆਰਥਣਾਂ ਨੂੰ ਸਕਾਰਾਤਮਿਕ ਸੋਚ ਅਪਣਾਉਣ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਰਣਨੀਤੀ ਅਤੇ ਪੰਜਾਬ ਪੁਲਿਸ ਵਿਚ ਭਵਿੱਖੀ ਅਵਸਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਸੈਮੀਨਾਰ ਵਿਚ ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਲਵਪ੍ਰੀਤ ਘੁਮਾਣ ਅਤੇ ਪ੍ਰੀਤ ਘੁਮਾਣ ਨੇ ਵੀ ਹਿੱਸਾ ਲਿਆ | ਉਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਪ੍ਰੋਗਰਾਮ 'ਚ ਰੌਣਕ ਭਰੀ ਅਤੇ ਵਿਦਿਆਰਥਣਾਂ ਨੂੰ ਮਨੋਰੰਜਨ ਨਾਲ-ਨਾਲ ਪ੍ਰੇਰਨਾ ਵੀ ਦਿੱਤੀ | ਇਸ ਦੌਰਾਨ ਪਿਰਤਪਾਲ ਸਿੰਘ ਸਿੱਧੂ, ਨੌਜਵਾਨ ਯੂਥ ਆਗੂ ਅਤੇ ਕਲੱਬ ਪ੍ਰਧਾਨ, ਲੋਕ ਸੇਵਾ ਕਲੱਬ ਅਤੇ ਗ੍ਰਾਮ ਪੰਚਾਇਤ ਭੁਟਾਲ ਕਲਾਂ ਵਲੋਂ ਸਰਦਾਰ ਗੋਬਿੰਦਰ ਸਿੰਘ ਭੁਟਾਲ, ਸਾਬਕਾ ਏ.ਡੀ.ਸੀ. ਅਤੇ ਕਲੱਬ ਸਰਪ੍ਰਸਤ, ਸਰਦਾਰ ਗੁਲਾਬ ਸਿੰਘ ਸਾਬਕਾ ਸਬ-ਇੰਸਪੈਕਟਰ, ਰਾਮਫਲ ਸਿੰਘ, ਪ੍ਰਧਾਨ ਕਿਸਾਨ ਯੂਨੀਅਨ-ਸਿੱਧੂਪੁਰ ਭੁਟਾਲ ਕਲਾਂ, ਕੁਲਵਿੰਦਰ ਸਿੰਘ, ਤੇਜਾ ਸਿੰਘ, ਲਵਜੋਤ ਸਿੰਘ, ਬੱਬੂ ਸੰਗਤੀਵਾਲ ਅਤੇ ਜਸਵੀਰ ਸਿੰਘ, ਸਰਪੰਚ ਭੁਟਾਲ ਕਲਾਂ | ਸੈਮੀਨਾਰ ਦੌਰਾਨ ਲੋਕ ਸੇਵਾ ਕਲੱਬ ਭੁਟਾਲ ਵਲੋਂ ਕਾਲਜ ਦੇ ਪਿ੍ੰਸੀਪਲ ਡਾਕਟਰ ਮਨਦੀਪ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਾਲਜ ਦੇ ਚੇਅਰਮੈਨ ਸ਼੍ਰੀ ਚੈਰੀ ਗੋਇਲ, ਐਮ.ਡੀ. ਹਿਮਾਂਸ਼ੂ ਗਰਗ ਅਤੇ ਪਿ੍ੰਸੀਪਲ ਡਾਕਟਰ ਮਨਦੀਪ ਸ਼ਰਮਾ ਵਲੋਂ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ | ਪਿ੍ੰਸੀਪਲ ਡਾਕਟਰ ਮਨਦੀਪ ਸ਼ਰਮਾ ਨੇ ਸੈਮੀਨਾਰ ਨੂੰ ਬਹੁਤ ਲਾਭਦਾਇਕ ਦੱਸਦਿਆਂ ਸਾਰੇ ਮਹਿਮਾਨਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ | ਚੇਅਰਮੈਨ ਚੈਰੀ ਗੋਇਲ ਨੇ ਐਲਾਨ ਕੀਤਾ ਕਿ ਵਿੱਦਿਆ ਰਤਨ ਕਾਲਜ ਹਮੇਸ਼ਾ ਲੜਕੀਆਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਮੰਚ ਪ੍ਰਦਾਨ ਕਰਨ ਲਈ ਵਚਨਬੱਧ ਰਹੇਗਾ |

ਪਿਛਲੀ ਖ਼ਬਰ ਸੜਕ ਦੇ ਦੋਵੇਂ ਪਾਸੇ ਟਾਇਲਾਂ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਮਾਨਸਿਕ ਸਿਹਤ ਬਾਰੇ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।