ਮਸਤੂਆਣਾ ਸਾਹਿਬ, 13 ਫਰਵਰੀ (ਦਮਦਮੀ)-ਬਾਬਾ ਸਿੱਧ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਭਾਵਾਲ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਆਇਸਾ ਰਾਣੀ ਨੂੰ ਮਿਟਸਿਊਰਸ ਓਲੰਪੀਆਡ ਮਾਸਟਰਜ਼ ਵਿਚ ਜ਼ਿਲ੍ਹਾ ਪੱਧਰ 'ਤੇ ਗਣਿਤ 'ਚ ਪਹਿਲਾ ਰੈਂਕ ਪ੍ਰਾਪਤ ਕਰਕੇ ਜਿਥੇ ਸਕੂਲ ਦਾ ਨਾਂਅਅ ਰੌਸ਼ਨ ਕੀਤਾ ਹੈ, ਉਥੇ ਆਪਣੇ ਮਾਪਿਆਂ ਦਾ ਨਾਂਅ ਵੀ ਚਮਕਾਇਆ ਹੈ | ਸਕੂਲ ਮੈਨੇਜਮੈਂਟ ਵਲੋਂ ਜਿਥੇ ਇਸ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ, ਉਥੇ ਇਸ ਵਿਦਿਆਰਥਣ ਦੇ ਅਧਿਆਪਕ ਸਤਬੀਰ ਸਿੰਘ ਨੂੰ ਵੀ ਮੁਬਾਰਕਬਾਦ ਦਿੱਤੀ, ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਲੜਕੀ ਇਸ ਮੁਕਾਮ 'ਤੇ ਪਹੁੰਚ ਸਕੀ ਹੈ | ਇਸੇ ਤਰ੍ਹਾਂ ਸਕੂਲ ਦੇ 4 ਹੋਰ ਵਿਦਿਆਰਥੀਆਂ ਨਮਨਜੋਤ ਕੌਰ ਤੇ ਹਰਮਨਜੋਤ ਕੌਰ ਨੇ ਦੂਜਾ ਰੈਂਕ ਹਾਸਿਲ ਕੀਤਾ ਜਦਕਿ ਸਾਹਿਲ ਖ਼ਾਨ ਤੇ ਯਗੇਸ਼ ਕੁਮਾਰ ਨੇ ਤੀਜਾ ਰੈਂਕ ਹਾਸਿਲ ਕਰਕੇ ਸਕੂਲ ਅਤੇ ਸਟਾਫ਼ ਦਾ ਮਾਣ ਵਧਾਇਆ | ਇਨ੍ਹਾਂ ਵਿਦਿਆਰਥੀਆਂ ਵਲੋਂ ਸ਼ਾਨਦਾਰ ਉਪਲਬਧੀਆਂ ਲਈ ਪਿ੍ੰਸੀਪਲ, ਮੈਨੇਜਮੈਂਟ ਤੇ ਸਾਰੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਤੇ ਅੱਗੇ ਤੋਂ ਵੀ ਆਸ ਪ੍ਰਗਟਾਈ ਕਿ ਉਹ ਅੱਗੇ ਵੀ ਉੱਚੀਆਂ ਕਾਮਯਾਬੀਆਂ ਹਾਸਿਲ ਕਰਦੇ ਰਹਿਣ ਅਤੇ ਬਾਬਾ ਸਿੱਧ ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਭਾਵਾਲ ਦਾ ਨਾਂਅ ਰੌਸ਼ਨ ਕਰਦੇ ਰਹਿਣ | ਇਸ ਮੌਕੇ ਸਕੂਲ ਦਾ ਸਟੋਰ ਮੈਂਬਰਾਂ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ |