10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਹਿਕਾਰੀ ਸਭਾ ਰੁੜਕੀ ਕਲਾਂ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ <br/>

ਅਜੀਤ ਡੈਸਕ 20-02-2026
ਕੁੱਪ ਕਲਾਂ, 19 ਫਰਵਰੀ (ਸੁਖਜਿੰਦਰ ਸਿੰਘ ਝੱਲ)-ਮਲੇਰਕੋਟਲਾ ਤੋਂ ਖੰਨਾ ਸੜਕ ਉੱਤੇ ਸਥਿਤ ਪਿੰਡ ਰੁੜਕੀ ਕਲਾਂ ਦੀ ਸਹਿਕਾਰੀ ਸਭਾ ਉੱਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਸਮੇਤ ਚੁਣੇ ਗਏ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਨੇ ਸਨਮਾਨਿਤ ਕੀਤਾ | ਇਸ ਚੋਣ ਦੌਰਾਨ ਪ੍ਰਧਾਨ ਅਵਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ, ਮੀਤ ਪ੍ਰਧਾਨ ਬਲਵਿੰਦਰ ਸਿੰਘ ਅਤੇ ਕਮੇਟੀ ਮੈਂਬਰਾਂ ਵਿਚ ਸੰਦੀਪ ਸਿੰਘ, ਮਨਦੀਪ ਸਿੰਘ, ਦਿਲਬਾਗ ਸਿੰਘ, ਦਲਜੀਤ ਕੌਰ ਅਤੇ ਜਸਵਿੰਦਰ ਕੌਰ ਅਗਲੇ ਪੰਜ ਸਾਲਾਂ ਲਈ ਸਹਿਕਾਰੀ ਸਭਾ ਰੁੜਕੀ ਕਲਾਂ ਦਾ ਪ੍ਰਬੰਧ ਸੰਭਾਲਣਗੇ | ਸਹਿਕਾਰੀ ਸਭਾ ਦੀ ਚੋਣ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ ਗੱਜਣ ਮਾਜਰਾ ਵਿਸ਼ੇਸ਼ ਤੌਰ 'ਤੇ ਜੇਤੂ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦੇਣ ਪਹੁੰਚੇ | ਇਸ ਮੌਕੇ ਲਖਬੀਰ ਸਿੰਘ ਬਬਲੀ ਗੱਜਣ ਮਾਜਰਾ, ਸਰਪੰਚ ਗੁਰਦੀਪ ਸਿੰਘ ਗੱਜਣ ਮਾਜਰਾ, ਪਰਮਿੰਦਰ ਸਿੰਘ ਜੱਗੀ ਸਰਪੰਚ ਦੁੱਗਣੀ, ਪ੍ਰਧਾਨ ਵਜ਼ੀਰ ਸਿੰਘ ਬਿੱਲੂ ਰੁੜਕੀ ਕਲਾਂ, ਗੋਲਡੀ ਸਰਪੰਚ ਬੂਲਾਪੁਰ , ਬੱਬੀ ਗੱਜਣ ਮਾਜਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਂਤਮਈ ਸੰਘਰਸ਼ ਕਰਦੇ ਕਿਸਾਨਾਂ 'ਤੇ ਜਬਰ ਕਰਨ ਦੀ ਕੀਤੀ ਸਖਤ ਨਿਖੇਧੀ ਅਗਲੀ ਖ਼ਬਰ ਬਰੌਡਵੇ ਪਬਲਿਕ ਸਕੂਲ ਮਨਾਲ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।