ਸੰਗਰੂਰ, 19 ਫਰਵਰੀ (ਧੀਰਜ ਪਸ਼ੌਰੀਆ) - ਸਥਾਨਿਕ ਰਾਜ ਹਾਈ ਸਕੂਲ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ | ਡਰਾਇੰਗ ਮੁਕਾਬਲਿਆਂ ਦਾ ਵਿਸ਼ਾ ਸੀ 'ਤੇਲ ਬਚਾਓ, ਗੈਸ ਬਚਾਓ, ਗੋ ਗਰੀਨ' | ਡਰਾਇੰਗ ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਇਨਾਮਾਂ ਦੀ ਵੰਡ ਸਕੂਲ ਦੀ ਐਲਮੂਨੀ ਦੇ ਚੇਅਰਮੈਨ ਰਜੀਵ ਜਿੰਦਲ, ਬੱਦਰੀ ਜਿੰਦਲ, ਓ.ਪੀ. ਅਰੋੜਾ ਅਤੇ ਵਿਜੇ ਕੁਮਾਰ ਸਿੰਘਲ ਨੇ ਕੀਤੀ |