15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਗੁਰਦਿਆਲ ਸਿੰਘ ਸ਼ੀਤਲ ਦੀ ਯਾਦ ਵਿਚ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 01-03-2026
ਸ਼ੇਰਪੁਰ, 28 ਫਰਵਰੀ (ਦਰਸ਼ਨ ਸਿੰਘ ਖੇੜੀ) - ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਪੰਜਾਬ ਦੇ ਮਰਹੂਮ ਆਗੂ ਸਾਥੀ ਗੁਰਦਿਆਲ ਸਿੰਘ ਸ਼ੀਤਲ ਸ਼ੇਰਪੁਰ ਦੀ ਛੇਵੀਂ ਬਰਸੀ ਗੁਰਦੁਆਰਾ ਨਾਨਕਸਰ ਸਾਹਿਬ ਬੜੀ ਰੋਡ ਸ਼ੇਰਪੁਰ ਵਿਖੇ ਇਲਾਕਾ ਕਮੇਟੀ, ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਸ਼ੇਰਪੁਰ ਦੇ ਕੰਨਵੀਨਰ ਸੰਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੈਮੀਨਾਰ ਕਰਵਾ ਕੇ ਮਨਾਈ ਗਈ | ਜਿਸ ਵਿਚ ਮੁੱਖ ਬੁਲਾਰਾ ਸੁਖਦੇਵ ਸਿੰਘ ਭੂਪਾਲ ਨੇ ਸਾਥੀ ਗੁਰਦਿਆਲ ਸਿੰਘ ਸ਼ੀਤਲ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਆਪਣਾ ਜੀਵਨ ਜੈਵਿਕ ਤਰੀਕੇ ਨਾਲ ਜਿਊਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸੈਮੀਨਾਰ ਦੇ ਮੁੱਖ ਏਜੰਡੇ ਕੁਦਰਤੀ ਸਹਿਕਾਰੀ ਖੇਤੀ, ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਅਤੇ ਭੋਜਨ ਸੁਰੱਖਿਆ ਦੀ ਗਰੰਟੀ ਲਈ ਸਭ ਤੋਂ ਉਚਿੱਤ ਬਦਲ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਕਰਮਜੀਤ ਕੌਰ ਪਤਨੀ ਸਵ. ਗੁਰਦਿਆਲ ਸਿੰਘ ਸ਼ੀਤਲ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਲਵੀਰ ਚੰਦ ਲੌਂਗੋਵਾਲ, ਪਿ੍ੰਸੀਪਲ ਅਮਰੀਕ ਸਿੰਘ ਖੋਖਰ, ਗੁਰਦਰਸ਼ਨ ਸਿੰਘ ਖੱਟੜਾ, ਡਾ. ਮਹਿੰਦਰਪਾਲ ਸਿੰਘ ਭੱਠਲ, ਡਾ. ਸੋਹਣ ਸਿੰਘ ਮਾਝੀ, ਸਮਿੰਦਰ ਸਿੰਘ ਲੌਂਗੋਵਾਲ, ਮਹਿੰਦਰਪਾਲ ਭੱਠਲ, ਗਮਦੂਰ ਕੌਰ ਕੁਲਰੀਆਂ, ਡਾ. ਜਗਤਾਰ ਸਿੰਘ ਜੋਗਾ, ਅਜਮੇਰ ਸਿੰਘ ਕੁਲਰੀਆਂ, ਡਾ. ਰਣਜੀਤ ਸਿੰਘ ਕਾਲਾਬੂਲਾ, ਕਾਮਰੇਡ ਹਰਗੋਬਿੰਦ ਸ਼ੇਰਪੁਰ, ਬਾਬਾ ਨਿਰਮਲ ਸਿੰਘ ਅÏਲਖ, ਬਲਦੇਵ ਸਿੰਘ ਘਨੌਰੀ, ਬਹਾਦਰ ਸਿੰਘ ਚੌਧਰੀ, ਜਗਜੀਤ ਸ਼ੀਤਲ, ਬਾਬਾ ਸੁਰਿੰਦਰ ਸਿੰਘ, ਤੇਜਾ ਸਿੰਘ ਆਜ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ ਆਪ ਅਤੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ- ਕਾਂਗੜਾ, ਜੱਸੀ <br/> ਅਗਲੀ ਖ਼ਬਰ ਦੇਹਲਾ ਅਤੇ ਭੁਟਾਲ ਖ਼ੁਰਦ ਦੇ ਖ਼ਰੀਦ ਕੇਂਦਰ ਵਿਚ ਕਿਸਾਨਾਂ ਦੇ ਆਰਾਮ ਕਰਨ ਲਈ ਬਣਿਆ ਸਮਿੰਟਡ ਸ਼ੈਡ ਖੰਡਰ ਬਣਿਆ ਕਿਸੇ ਵੇਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।