ਸੰਗਰੂਰ, 28 ਫਰਵਰੀ (ਪਸੋਰੀਆ) - ਸਵ: ਡਾ ਸੁਰਿੰਦਰ ਜੈਨ ਅਤੇ ਸਵ: ਤਿ੍ਪਤਾ ਜੈਨ ਦੀ ਯਾਦ ਵਿਚ ਰੋਟਰੀ ਕਲੱਬ ਸੰਗਰੂਰ ਰੋਆਇਲ ਅਤੇ ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਸੰਮਤੀ ਅੰਬਾਲਾ ਵਲੋਂ ਸੰਗਰੂਰ ਸ਼ਹਿਰ ਵਿਖੇ 13ਵਾਂ ਬਨਾਰਟੀ ਅੰਗਾਂ ਅਤੇ ਸੁਣਨ ਵਾਲੀਆਂ ਮਸ਼ੀਨਾਂ ਦਾ ਮੁਫ਼ਤ ਕੈਂਪ ਲਗਾਇਆ ਜਾ ਰਿਹਾ ਹੈ | ਕਲੱਬ ਦੇ ਚੇਅਰਮੈਨ ਰੂਪਮ ਜੈਨ ਨੇ ਦੱਸਿਆ ਕਿ ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਵਾਲਾ ਵਿਖੇ 08 ਮਾਰਚ ਨੂੰ ਲਗਾਏ ਜਾ ਰਹੇ ਇਸ ਕੈਂਪ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ | ਇਸ ਮੌਕੇ ਡੀਪੀ ਸਿੰਘ, ਰਾਜੀਵ ਜੈਨ, ਡਾ ਕਿ੍ਸ਼ਨ ਅਗਰਵਾਲ, ਪਿਊਸ਼ ਬਾਂਸਲ, ਐਮਪੀ ਸਿੰਘ, ਯਸ਼ਪਾਲ ਖਰਾਣਾ, ਅਮਿਤ ਸਿੰਗਲਾ, ਸੰਜੀਵ ਸ਼ਰਮਾ, ਸੰਜੇ ਭੱਲਾ, ਵਿਕਾਸ ਗਰਗ ਮੌਜੂਦ ਸਨ |