ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਚ ਆਵਾਰਾ ਕੁੱਤਿਆਂ ਦਾ ਕਹਿਰ ਅਜੇ ਵੀ ਥੰਮ੍ਹਣ ਦਾ ਨਾਮ ਨਹੀਂ ਲੈ ਰਿਹਾ ਹੈ | ਅੱਜ ਸੁੰਦਰ ਬਸਤੀ ਦਾ ਇੱਕ ਹੋਰ ਛੇ ਸਾਲ ਦਾ ਬੱਚਾ ਅੰਮਿ੍ਤ ਸਿੰਘ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਹੋਇਆ ਜਿਸ ਨੂੰ ਭਾਰਤੀਯ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਇਸ ਮੌਕੇ ਸ. ਕਾਂਗੜਾ ਨੇ ਕਿਹਾ ਕਿ ਸ਼ਹਿਰ ਵਿਚ ਆਵਾਰਾ ਕੁੱਤਿਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ | ਸ਼ਹਿਰ ਦੇ ਹਰ ਮੁਹੱਲੇ ਇੱਥੋਂ ਤੱਕ ਹਸਪਤਾਲ, ਬਨਾਸਰ ਬਾਗ਼ ਅਤੇ ਹੋਰ ਪਬਲਿਕ ਥਾਵਾਂ ਉੱਤੇ ਆਵਾਰਾ ਕੁੱਤਿਆਂ ਘੁੰਮ ਰਹੇ ਹਨ | ਸੁੰਦਰ ਬਸਤੀ ਦੇ ਲੋਕ ਉਪਰੋਕਤ ਆਵਾਰਾ ਕੁੱਤਿਆਂ ਤੋਂ ਸਭ ਵੱਧ ਪ੍ਰੇਸ਼ਾਨ ਹਨ | ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇਸ ਮਾਮਲੇ ਵਿਚ ਕਈ ਵਾਰ ਮਿਲਣ ਦੀ ਗੱਲ ਕਰਦਿਆਂ ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਮਾਨਯੋਗ ਅਦਾਲਤ ਵਿਚ ਵੀ ਜਾਣਗੇ |