ਫੋਰਟੀਫਾਈਡ ਰਾਈਸ ਦੇ ਬੰਦ ਹੋਣ ਦੇ ਕੇਂਦਰ ਸਰਕਾਰ ਦੇ ਫੁਰਮਾਨ ਨੇ ਸੰਬੰਧਿਤ ਟਰੇਡ ਦੇ ਕਾਰੋਬਾਰੀਆਂ ਦੇ ਸਾਹ ਸੁਕਾਏ ਹਜ਼ਾਰਾਂ ਟਨ ਤਿਆਰ ਮਾਲ ਉੱਪਰ ਲੱਗਿਆ ਪ੍ਰਸ਼ਨ ਚਿੰਨ੍ਹ <br/>
ਅਜੀਤ ਡੈਸਕ
02-03-2026
ਕੀ ਹੈ ਫੋਰਟੀਫਾਈਡ ਰਾਈਸ ਦੀ ਅਸਲ ਪਰਿਭਾਸ਼ਾ
ਨੀਰਜ ਬਾਂਸਲ ਨੇ ਦੱਸਿਆ ਕਿ ਦੇਸ਼ ਦੀ ਗਰੀਬ ਜਨਤਾ ਲਈ ਸੰਤੁਲਿਤ ਖ਼ੁਰਾਕ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਕੇਂਦਰ ਸਰਕਾਰ ਨੇ ਇੰਨਾ ਪਲਾਟਾਂ ਦੀ ਸਥਾਪਨਾ ਕਰਵਾਈ ਸੀ | ਉਨ੍ਹਾਂ ਦੱਸਿਆ ਕਿ ਗਰੀਬ ਵਰਗ ਨਾਲ ਸਬੰਧਿਤ ਲੋਕਾਂ ਨੂੰ ਪੂਰੀ ਮਾਤਰਾਂ ਵਿਚ ਵਿਟਾਮਿਨ, ਆਇਰਨ ਮੁਹੱਈਆ ਕਰਵਾਉਣ ਲਈ ਫੋਰਟੀਫਾਇਡ ਪਲਾਟਾਂ ਵਿਚ ਤੈਅਸ਼ੁਦਾ ਮਾਤਰਾ ਵਿਚ ਕੈਮੀਕਲ ਪਾ ਕੇ ਸੰਤੁਲਿਤ ਖ਼ੁਰਾਕ ਤਿਆਰ ਕੀਤੀ ਜਾਂਦੀ ਹੈ ਜੋ ਅਗਾਂਹ ਗਰੀਬ ਵਰਗ ਵਿਚ ਵੰਡੀ ਜਾਂਦੀ ਹੈ |
ਪੰਜਾਬ ਸਰਕਾਰ ਦਾ ਵਤੀਰਾ ਬੇਹੱਦ ਮਾੜਾ-ਨੀਰਜ ਬਾਂਸਲ
ਸੰਗਰੂਰ, ਫੋਰਟੀਫਾਈਡ ਰਾਈਸ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਬਾਂਸਲ ਨੇ ਦੱਸਿਆ ਕਿ ਕੇਵਲ ਕੇਂਦਰ ਸਰਕਾਰ ਹੀ ਉਨ੍ਹਾਂ ਦੇ ਟਰੇਡ ਨੂੰ ਤਬਾਹੀ ਵੱਲ ਨਹੀਂ ਧੱਕ ਰਹੀ ਹੈ ਬਲਕਿ ਪੰਜਾਬ ਸਰਕਾਰ ਵੀ ਉਨ੍ਹਾਂ ਦਾ ਬਾਂਹ ਫੜਨ ਤੋਂ ਮੁਨਕਰ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਪਿ੍ੰਸੀਪਲ ਸੈਕਟਰੀ ਨਾਲ ਇਸ ਮਸਲੇ ਉੱਪਰ ਟਰੇਡ ਦਾ ਵਫ਼ਦ ਗੱਲਬਾਤ ਕਰੇਗਾ |