ਬਰਨਾਲਾ, 1 ਮਾਰਚ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਵਿਚੋਂ ਦੋ ਮੋਬਾਈਲ ਫ਼ੋਨ ਮਿਲਣ 'ਤੇ ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਵਲੋਂ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਬੀਤੇ ਦਿਨੀਂ ਜੇਲ੍ਹ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਹਵਾਲਾਤੀ ਆਕਾਸ਼ਦੀਪ ਸਿੰਘ ਕੋਲ ਇਕ ਮੋਬਾਈਲ ਫ਼ੋਨ ਤੇ ਦੋ ਸਿੰਮ ਬਰਾਮਦ ਹੋਏ ਅਤੇ ਹਵਾਲਾਤੀ ਵਿਕਰਮ ਕੁਮਾਰ ਅਤੇ ਨਿਰਮਲ ਸਿੰਘ ਹਵਾਲਾਤੀ ਕੋਲ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ | ਪੁਲਿਸ ਕਾਰਵਾਈ ਅਨੁਸਾਰ ਤਿੰਨੋਂ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |