06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪੰਜਾਬ ਦੀ ਜਵਾਨੀ ਦਾ ਭਵਿੱਖ ਸਿਰਫ਼ ਅਕਾਲੀ ਦਲ ਦੇ ਰਾਜ 'ਚ ਹੀ ਸੁਰੱਖਿਅਤ-ਰਾਹੀ <br/>

ਪਿੰਡ ਉੱਗੋਕੇ ਵਿਖੇ ਐਡਵੋਕੇਟ ਸਤਨਾਮ ਸਿੰਘ ਰਾਹੀ ਮੀਟਿੰਗ ਕਰਨ ਉਪਰੰਤ | ਤਸਵੀਰ : ਸੁਰੇਸ਼ ਗੋਗੀ <br/> 02-03-2026
ਸ਼ਹਿਣਾ, 1 ਮਾਰਚ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਹੈ, ਜਿਨ੍ਹਾਂ ਦਾ ਸਤਿਕਾਰ ਲਗਾਤਾਰ ਜਾਰੀ ਹੈ, ਪਰ ਪਾਰਟੀ ਲਈ ਨੌਜਵਾਨ ਪੀੜੀ ਰੀਡ ਦੀ ਹੱਡੀ ਹੈ, ਜਿਨ੍ਹਾਂ ਸਿਰ 'ਤੇ ਹੁਣ ਪਾਰਟੀ ਨੇ ਇਕ ਵਾਰ ਫਿਰ ਤੋਂ ਚੜ੍ਹਦੀ ਕਲਾ ਵੱਲ ਪੈਰ ਵਧਾ ਦਿੱਤੇ ਹਨ | ਇਹ ਸ਼ਬਦ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਪਿੰਡ ਉੱਗੋਕੇ ਵਿਖੇ ਚਰਨਜੀਤ ਸਿੰਘ ਫ਼ੌਜੀ ਇਕਾਈ ਪ੍ਰਧਾਨ ਅਤੇ ਇੰਦਰਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ ਦੀ ਅਗਵਾਈ ਵਿਚ 15 ਮਾਰਚ ਨੂੰ ਹਲਕਾ ਭਦੌੜ ਦੀ ਪਿੰਡ ਤਾਜੋਕੇ ਵਿਖੇ ਹੋਣ ਵਾਲੀ ਰੈਲੀ ਸਬੰਧੀ ਮੀਟਿੰਗ ਕਰਨ ਉਪਰੰਤ ਆਖੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਉਹ ਬਹਾਦਰ ਕੌਮ ਤੇ ਸ਼ਹੀਦਾਂ ਦੀ ਜਥੇਬੰਦੀ ਹੈ, ਜਿਸ ਨੇ ਜ਼ੁਲਮ ਖ਼ਿਲਾਫ਼ ਲਗਾਤਾਰ ਲੜਾਈ ਲੜੀ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਆਉਣਾ ਪੈਣਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਰੇਕ ਵਰਗ ਦੇ ਲੋਕਾਂ ਦੀ ਪਸੰਦੀਦਾ ਤੇ ਭਰੋਸੇਯੋਗ ਪਾਰਟੀ ਹੈ | ਇਸ ਪਾਰਟੀ ਨੇ ਕਦੇ ਆਪਣੇ ਲੋਕਾਂ ਨਾਲ ਧੋਖਾ ਨਹੀਂ ਕੀਤਾ ਜੋ ਕਿਹਾ, ਪੰਜਾਬ ਦੇ ਹਰ ਵਰਗ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀ ਇੱਕੋ-ਇੱਕ ਪਾਰਟੀ ਹੈ ਅਤੇ ਪੰਜਾਬ ਦੀ ਜਵਾਨੀ ਦਾ ਭਵਿੱਖ ਸਿਰਫ਼ ਅਕਾਲੀ ਦਲ ਦੇ ਰਾਜ 'ਚ ਹੀ ਸੁਰੱਖਿਅਤ ਹੈ, ਕਿਉਂਕਿ ਇਹ ਪੰਜਾਬੀ ਕਲਚਰ, ਧਰਮ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਏਕ ਪ੍ਰਧਾਨ ਸੰਗਠਨ ਹੈ | ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਮਹੱਤਤਾ ਪੰਜਾਬ ਦੀ ਸਿਆਸਤ ਵਿਚ ਕਦੇ ਵੀ ਘਟੀ ਨਹੀਂ | ਐਡਵੋਕੇਟ ਰਾਹੀ ਨੇ ਕਿਹਾ ਕਿ ਪੂਰੇ ਪੰਜਾਬ ਦੀ ਤਰ੍ਹਾਂ ਹਲਕਾ ਭਦੌੜ ਵਿਚ ਅਕਾਲੀ ਦਲ ਦੀਆਂ ਲੋਕ-ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਦੇ ਆਗੂ ਸ਼ੋ੍ਰਮਣੀ ਅਕਾਲੀ ਦਲ ਨਾਲ ਲਗਾਤਾਰ ਜੁੜ ਰਹੇ ਹਨ | ਇਸ ਮੌਕੇ ਕਮਲਜੀਤ ਸਿੰਘ ਬਬਲੀ ਸਰਕਲ ਪ੍ਰਧਾਨ, ਦਲਜੀਤ ਸਿੰਘ ਮੌੜ, ਮੇਹਰ ਸਿੰਘ, ਸੁਖਦੀਪ ਸਿੰਘ, ਗੁਰਤੇਜ ਸਿੰਘ ਗੀਤਕਾਰ, ਬੱੁਧ ਸਿੰਘ, ਭਜਨ ਸਿੰਘ ਫ਼ੌਜੀ, ਅਮਰਦੀਪ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ, ਭੋਲਾ ਸਿੰਘ, ਭਜਨ ਸਿੰਘ ਫ਼ੌਜੀ, ਬਚੀ ਗੁੱਜਰ, ਬਲਵੰਤ ਸਿੰਘ ਗੋਰਾ ਸਿੰਘ, ਜਗਸੀਰ ਸਿੰਘ ਚਹਿਲ, ਨਿੰਮਾ ਖਹਿਰਾ, ਗੋਰਾ ਸਿੰਘ ਖਹਿਰਾ, ਕੁਲਦੀਪ ਸਿੰਘ, ਜਸਪਾਲ ਸਿੰਘ,ਬਲਦੀਪ ਸਿੰਘ, ਸੁਖਦੇਵ ਸਿੰਘ, ਪੱਪੂ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ, ਕੂੰਡਾ ਰਾਮ ਆਦਿ ਹਾਜਰ ਸਨ |

ਪਿਛਲੀ ਖ਼ਬਰ ਫੋਰਟੀਫਾਈਡ ਰਾਈਸ ਦੇ ਬੰਦ ਹੋਣ ਦੇ ਕੇਂਦਰ ਸਰਕਾਰ ਦੇ ਫੁਰਮਾਨ ਨੇ ਸੰਬੰਧਿਤ ਟਰੇਡ ਦੇ ਕਾਰੋਬਾਰੀਆਂ ਦੇ ਸਾਹ ਸੁਕਾਏ ਹਜ... ਅਗਲੀ ਖ਼ਬਰ ਗੁੱਗਾ ਮਾੜੀ ਬਸਤੀ ਧਰਮਸ਼ਾਲਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।