06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੁੱਗਾ ਮਾੜੀ ਬਸਤੀ ਧਰਮਸ਼ਾਲਾ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 02-03-2026
ਤਪਾ ਮੰਡੀ, 1 ਮਾਰਚ (ਪ੍ਰਵੀਨ ਗਰਗ)ਗੁੱਗਾ ਮਾੜੀ ਬਸਤੀ ਧਰਮਸ਼ਾਲਾ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸਮੁੱਚੀ ਸੰਗਤ ਨੂੰ ਗੁਰੂਆਂ ਦੇ ਲੜ ਲਾਇਆ | ਸਮਾਗਮ ਮੌਕੇ ਸਮੂਹ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਸ਼ਿਰਕਤ ਕਰ ਕੇ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਆਏ ਪਤਵੰਤਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਬਾਬਾ ਮੋਹਨ ਦਾਸ, ਪ੍ਰਧਾਨ ਅਮਨਦੀਪ ਵਾਲੀਆ, ਸੁਖਦੇਵ ਸ਼ਰਮਾ, ਸਾਬਕਾ ਕੌਂਸਲਰ ਟੀਟੂ ਦੀਕਸ਼ਤ, ਮਹਿਮਾ ਚੱਠਾ, ਡਾ: ਗੁਰਪ੍ਰੀਤ ਸਿੰਘ ਸਿੱਧੂ, ਡਾਕਟਰ ਜਗਦੇਵ ਸਿੰਘ ਗੋਦੀ, ਗੁਰਵਿੰਦਰ ਸਿੰਘ, ਬਿੰਨੀ ਧਾਲੀਵਾਲ, ਜੱਸੀ ਚੱਠਾ, ਜੀਵਨ ਅÏਜਲਾ, ਭਗਵੰਤ ਚੱਠਾ, ਹੈਰੀ ਸ਼ਰਮਾ, ਸੀਰਾ ਫ਼ੌਜੀ, ਗੱਬਰ ਸਿੰਘ, ਜੋਗਿੰਦਰ ਸਿੰਘ ਮੋਗਾ, ਕਿ੍ਸ਼ਨ ਪੂਜਾ ਜਵੈਲਰਜ, ਕੌਂਸਲਰ ਰਣਜੀਤ ਲਾਡੀ, ਗੁਰਮੀਤ ਸਿੰਘ, ਨੀਟੂ ਮਿਸਤਰੀ, ਰੇਸ਼ਮ ਸਿੰਘ ਸਿੱਧੂ, ਪਰਮ ਸਿੱਧੂ, ਭਿੰਦਰ ਸਿੱਧੂ, ਵਿਨਾਇਕ ਸ਼ਰਮਾ, ਰਾਮ ਸਰੂਪ, ਜੱਸੀ ਪੁਰਬਾ, ਨੰਬਰਦਾਰ ਜੁਗਰਾਜ ਸਿੰਘ, ਕੁਲਵੰਤ ਧਾਲੀਵਾਲ, ਬਿੱਟੂ ਬਰਾੜ, ਟੌਹੜਾ, ਰਾਜ ਸਿੰਘ ਆਦਿ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਦਾ ਭਵਿੱਖ ਸਿਰਫ਼ ਅਕਾਲੀ ਦਲ ਦੇ ਰਾਜ 'ਚ ਹੀ ਸੁਰੱਖਿਅਤ-ਰਾਹੀ <br/> ਅਗਲੀ ਖ਼ਬਰ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਲੋੜਵੰਦ ਮਰੀਜ਼ ਨੂੰ ਦਿੱਤੀ ਸਹਾਇਤਾ ਰਾਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।