04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਟਰੱਕ ਐਸੋਸੀਏਸ਼ਨ ਦਿੜ੍ਹਬਾ ਦੇ ਅਜੈ ਸਿੰਗਲਾ ਪ੍ਰਧਾਨ ਬਣੇ <br/>

ਦਿੜ੍ਹਬਾ ਵਿਖੇ ਟਰੱਕ ਆਪ੍ਰੇਟਰ ਐਸੋਸੀਏਸ਼ਨ ਦੇ ਚੁਣੇ ਪ੍ਰਧਾਨ ਅਜੈ ਸਿੰਗਲਾ ਆਪਣੇ ਸਮਰਥਕਾਂ ਨਾਲ | ਤਸਵੀਰ: ਹਰਬੰਸ ਸਿੰਘ ਛਾਜਲੀ <br/> 02-03-2026
ਦਿੜ੍ਹਬਾ ਮੰਡੀ, 1 ਮਾਰਚ (ਹਰਬੰਸ ਸਿੰਘ ਛਾਜਲੀ)-ਦੀ ਟਰੱਕ ਆਪ੍ਰੇਟਰ ਐੱਸੋਸੀਏਸ਼ਨ ਦਿੜ੍ਹਬਾ ਦੀ ਚੋਣ ਵਿੱਚ ਅਜੈ ਸਿੰਗਲਾ ਜੇਤੂ ਰਹੇ | ਅਜੈ ਸਿੰਗਲਾ 64 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਐਸੋਸੀਏਸ਼ਨ ਦੀਆਂ ਕੁਲ 303 ਵੋਟਾਂ ਹਨ ਜੋ ਸਾਰੀਆਂ ਹੀ ਪੋਲ ਹੋ ਗਈਆਂ | ਤਿੰਨ ਵੋਟਾਂ ਰੱਦ ਹੋ ਗਈਆਂ | ਅਜੈ ਸਿੰਗਲਾ ਨੂੰ 182 ਅਤੇ ਜਸਵੀਰ ਸਿੰਘ ਜੱਸੀ ਨੂੰ 118 ਵੋਟਾਂ ਪਈਆਂ | ਪ੍ਰਧਾਨ ਅਜੈ ਸਿੰਗਲਾ ਆਮ ਆਦਮੀ ਪਾਰਟੀ ਦੇ ਆਗੂ ਹਨ | ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ | ਐੱਸ.ਪੀ.(ਐੱਚ) ਰਜੇਸ਼ ਛਿੱਬਰ, ਦੋ ਡੀ.ਐੱਸ.ਪੀ., ਕਈ ਥਾਣਿਆਂ ਦੇ ਮੁੱਖ ਅਫ਼ਸਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਸੀ | ਪ੍ਰਧਾਨ ਅਜੈ ਸਿੰਗਲਾ ਨੇ ਕਿਹਾ ਕਿ ਆਪ੍ਰੇਟਰਾਂ ਨੇ ਵੱਡਾ ਭਰੋਸਾ ਕਰਕੇ ਜਿਤਾਇਆ ਹੈ | ਜਿਸ ਕਰਕੇ ਆਪ੍ਰੇਟਰਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ | ਵਿੱਤ ਮੰਤਰੀ ਹਰਪਾਲ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਬਹੁਤ ਹੀ ਅਮਨ ਅਮਾਨ ਨਾਲ ਨੇਪਰੇ ਚੜ੍ਹੀ ਹੈ | ਜ਼ਿੰਮੇਵਾਰ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਟਰੱਕ ਓਪਰੇਟਰ ਐੱਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਦੀਪ ਸ਼ਰਮਾ ਕਾਲਾ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਰਵਿੰਦਰ ਸਿੰਘ ਮਾਨ, ਸੁਰਜੀਤ ਸਿੰਘ ਨਿਹੰਗ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਖੇਡ ਦੀ ਅਹਿਮੀਅਤ ਦੱਸਣੀ ਸਮੇਂ ਦੀ ਮੁੱਖ ਲੋੜ-ਸੁਖਵੰਤ ਸਿੰਘ <br/> ਅਗਲੀ ਖ਼ਬਰ ਪਿ੍ੰਸੀਪਲ ਨੀਰੂ ਟੁਟੇਜਾ ਦੀ ਅਗਵਾਈ ਹੇਠ ਸਕੂਲ ਨਵੀਆਂ ਉਚਾਈਆਂ ਛੂਹੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।