ਮਸਤੂਆਣਾ ਸਾਹਿਬ, 1 ਮਾਰਚ (ਦਮਦਮੀ)-ਬੀ.ਐੱਸ.ਪੀ.ਐੱਸ. ਉਭਾਵਾਲ ਵਿਖੇ ਨੀਰੂ ਟੁਟੇਜਾ ਨੂੰ ਨਵੇਂ ਪਿ੍ੰਸੀਪਲ ਵਜੋਂ ਨਿਯੁਕਤ ਕੀਤਾ ਗਿਆ ਹੈ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਵੀਰ ਸਿੰਘ ਈਲਵਾਲ ਐਮ.ਡੀ. ਸੁਖਜਿੰਦਰ ਸਿੰਘ, ਡਾਇਰੈਕਟਰ ਡਾ. ਪਰਵਿੰਦਰ ਕੌਰ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਇਸ ਨਿਯੁਕਤੀ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਹੈ | ਨੀਰੂ ਟੁਟੇਜਾ ਇੱਕ ਉੱਚ-ਸ਼ਿਕਸ਼ਿਤ ਅਤੇ ਤਜਰਬੇਕਾਰ ਹਨ, ਜਿਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਲੰਬੇ ਸਮੇਂ ਤੱਕ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਪਿ੍ੰਸੀਪਲ ਮੈਡਮ ਨੀਰੂ ਟੁਟੇਜਾ ਦਾ ਜਿਥੇ ਕੁੱਲ 13 ਸਾਲਾਂ ਦਾ ਤਜ਼ਰਬਾ ਅਤੇ 4 ਸਾਲਾਂ ਦਾ ਸੀਨੀਅਰ ਕੋਆਰਡੀਨੇਟਰ ਦਾ ਤਜ਼ਰਬਾ ਹੈ, ਉਥੇ ਸੀਬੀਐੱਸਈ ਬੋਰਡ ਅਤੇ ਆਈ.ਸੀ.ਐੱਸ.ਈ. ਦਾ ਤਜ਼ਰਬਾ, ਆਈ.ਸੀ.ਐੱਸ.ਈ. ਚੀਫ਼ ਸੁਪਰਵਾਈਜ਼ਰ ਐਗਜਾਮੀਨੇਸ਼ਨ ਐਮ.ਐੱਸ.ਸੀ. ਮੈਥ, ਐਮ. ਏ. ਇਕਨੌਮਿਕਸ, ਬੀ.ਐਡ, ਪੀ.ਐੱਸ. ਟੈੱਟ ਅਤੇ ਸੀ. ਟੈੱਟ ਪਾਸ ਹਨ |