ਸੰਗਰੂਰ, 1 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਅੱਜ ਸੰਗਰੂਰ ਵਿਖੇ ਛੋਟੇ ਬੱਚਿਆਂ ਦਾ ਪਲੇਅ ਵੇ ਤੋ ਯੂ.ਕੇ.ਜੀ ਸਕੂਲ ਯੂਰੋ ਕਿੱਡ ਇੰਟਰਨੈਸ਼ਨਲ ਪ੍ਰੀ ਸਕੂਲ ਦਾ ਉਦਘਾਟਨ ਹੋਇਆ | ਇਸ ਮੌਕੇ ਤੇ ਅਰਵਿੰਦ ਖੰਨਾ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਸਕੂਲ ਆਪਣੀ ਮਿਹਨਤ ਦੇ ਦਮ ਤੇ ਅੱਗੇ ਜਾ ਕੇ ਹੋਰ ਵੀ ਤਰੱਕੀ ਕਰੇਗਾ ਅਤੇ ਸੰਗਰੂਰ ਸ਼ਹਿਰ ਦੇ ਬੱਚਿਆਂ ਨੂੰ ਚੰਗਾ ਭਵਿੱਖ ਦੇਣ ਲਈ ਰਾਹ ਦਸੇਰਾ ਬਣੇਗਾ | ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੀ ਪਿ੍ੰਸੀਪਲ ਤਮੰਨਾ ਵੈਦ ਨੇ ਕਿਹਾ ਕਿ ਉਨ੍ਹਾਂ ਨੇ ਛੋਟਿਆਂ ਬੱਚਿਆਂ ਦਾ ਯੂਰੋ ਕਿੱਡ ਸੰਸਥਾ ਦਾ ਸਕੂਲ ਪਲੇਅਵੇ ਤੋਂ ਲੈ ਕੇ ਯੂਕੇਜੀ ਤੱਕ ਸ਼ੁਰੂ ਕੀਤਾ ਹੈ | ਅੱਜ ਸਕੂਲ ਦੇ ਉਦਘਾਟਨ ਮੌਕੇ ਸੈਂਕੜੇ ਮਾਪਿਆਂ ਨੇ ਇਸ ਮੌਕੇ 'ਤੇ ਡਾਇਰੈਕਟਰ ਮਹਿਕ ਗਰਗ, ਸੁਰੇਸ਼ ਗੋਇਲ, ਤਰੁਣ ਗੋਇਲ, ਆਸਵੀਨ ਕੌਰ, ਮੈਡਮ ਖੁਸ਼ਬੂ, ਲੱਕੀ, ਜੋਨੀ ਅਤੇ ਹੋਰ ਸਟਾਫ ਵੀ ਹਾਜ਼ਰ ਸੀ |