ਸੰਗਰੂਰ, 1 ਮਾਰਚ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਸਿੱਧ ਸਮਾਜਸੇਵੀ ਡਾ. ਸਰਜੀਵਨ ਜਿੰਦਲ ਨੂੰ ਸੰਗਰੂਰ-1 ਦਾ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਪਾਰਟੀ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ 'ਤੇ ਭਾਜਪਾ ਸੂਬਾ ਸਪੋਰਟਸ ਸੈੱਲ ਦੇ ਇੰਚਾਰਜ ਕਰਮ ਲਹਿਲ ਵੱਲੋਂ ਡਾ. ਜਿੰਦਲ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਨੇਤਿ੍ਤਵ 'ਤੇ ਪੂਰਾ ਭਰੋਸਾ ਜਤਾਇਆ ਗਿਆ | ਕਰਮ ਲਹਿਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਾ. ਸਰਜੀਵਨ ਜਿੰਦਲ ਦੀ ਨਿਯੁਕਤੀ ਸੰਗਰੂਰ ਵਿੱਚ ਪਾਰਟੀ ਸੰਗਠਨ ਲਈ ਮਜ਼ਬੂਤੀ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਡਾ. ਜਿੰਦਲ ਲੰਮੇ ਸਮੇਂ ਤੋਂ ਸਮਾਜਿਕ ਅਤੇ ਜਨ-ਸੇਵਾ ਕਾਰਜਾਂ ਨਾਲ ਜੁੜੇ ਹੋਏ ਹਨ ਅਤੇ ਲੋਕਾਂ ਵਿੱਚ ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਹੈ | ਐਸੇ ਜ਼ਿੰਮੇਵਾਰ ਅਤੇ ਸਰਗਰਮ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਸੌਂਪਣਾ ਪਾਰਟੀ ਦੀ ਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਹਮੇਸ਼ਾ ਯੋਗਤਾ, ਇਮਾਨਦਾਰੀ ਅਤੇ ਸਮਰਪਣ ਨੂੰ ਅਹਿਮੀਅਤ ਦਿੰਦੀ ਹੈ | ਡਾ. ਜਿੰਦਲ ਦੀ ਅਗਵਾਈ ਹੇਠ ਜ਼ਿਲ੍ਹਾ ਇਕਾਈ ਹੋਰ ਮਜ਼ਬੂਤੀ ਨਾਲ ਜਨਤਾ ਦੇ ਮੁੱਦਿਆਂ ਨੂੰ ਉਠਾਏਗੀ ਅਤੇ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ | ਕਰਮ ਲਹਿਲ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰਨ | ਇਸ ਮੌਕੇ 'ਤੇ ਜਤਿੰਦਰ ਕਾਲੜਾ, ਜੋਗੀ ਰਾਮ ਸਾਹਨੀ, ਜੀਵਨ ਗੁਪਤਾ, ਵਿਜੇ ਸਾਹਨੀ , ਸਚਿਨ ਭਾਰਦਵਾਜ਼, ਸੁਰਿੰਦਰ ਸ਼ਰਮਾ, ਡਾ. ਭਗਵਾਨ ਸਿੰਘ, ਸੰਜੀਵ ਜਿੰਦਲ (ਲੱਕੀ), ਰਾਜਕੁਮਾਰ, ਆਵਾ ਸਿੰਘ, ਸੁਖਵਿੰਦਰ ਸਿੰਘ, ਰੀਨਾ ਪਰੋਚਾ, ਬਲਜੀਤ ਕੌਰ ਜੀਤੀ ਅਤੇ ਕੋਮਲ ਰਾਣੀ ਵੀ ਹਾਜ਼ਰ ਰਹੇ ਅਤੇ ਡਾ. ਸਰਜੀਵਨ ਜਿੰਦਲ ਨੂੰ ਵਧਾਈ ਦਿੱਤੀ |