04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਗੁਰਦਾਸਪੁਰ ਦੇ ਨੌਜਵਾਨ ਰਣਜੀਤ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਦੀ ਹੋਵੇ ਸੀ.ਬੀ.ਆਈ ਜਾਂਚ-ਪ੍ਰਧਾਨ ਝਿੰਜਰ <br/>

ਮਲੇਰਕੋਟਲਾ ਵਿਖੇ ਗੱਲਬਾਤ ਕਰਦੇ ਹੋਏ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਇੰਚਾਰਜ ਜ਼ਾਹਿਦਾ ਸੁਲੇਮਾਨ, ਸੀਰਾ ਬਨਭੌਰਾ, ਭੀਮ ਵੜੈਚ, ਡਾ. ਮਨਦੀਪ ਸਿੰਘ ਖੁਰਦ ਆਦਿ ਆਗੂ | ਤਸਵੀਰ: ਸਰੌਦ <br/> 02-03-2026
ਮਲੇਰਕੋਟਲਾ, 1 ਮਾਰਚ (ਮਨਜਿੰਦਰ ਸਿੰਘ ਸਰੌਦ)-ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਮਲੇਰਕੋਟਲਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ 2027 ਵਿਚ ਹਲਕਾ ਮਲੇਰਕੋਟਲਾ ਤੋਂ ਅਕਾਲੀ ਦਲ ਦੀ ਜਿੱਤ ਪੱਕੀ ਹੈ | ਉਨ੍ਹਾਂ ਬੀਬਾ ਜ਼ਾਹਿਦਾ ਸੁਲੇਮਾਨ ਦੀ ਅਗਵਾਈ ਹੇਠ ਅਕਾਲੀ ਦਲ ਦੀ ਨਵੀਂ ਟੀਮ ਨੂੰ ਵੇਖ ਕੇ ਦਾਅਵਾ ਕੀਤਾ ਕਿ ਜਿਵੇਂ ਪੰਜਾਬ ਨੂੰ ਬਚਾਉਣ ਲਈ ਪੰਜਾਬ ਭਰ ਦੇ ਨੌਜਆਨ ਜੱਦੋ-ਜਹਿਦ ਕਰ ਰਹੇ ਹਨ, ਉਸੇ ਤਰ੍ਹਾਂ ਮਲੇਰਕੋਟਲਾ ਦੇ ਨੌਜੁਆਨ ਵੀ ਅਪਣੇ ਸੂਬੇ ਤੇ ਹਲਕੇ ਨੂੰ ਬਚਾਉਣ ਲਈ ਗੰਭੀਰਤਾ ਨਾਲ ਯਤਨਸ਼ੀਲ ਹਨ | ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਅਕਾਲੀ ਦਲ ਦੇ ਹੱਕ ਵਿਚ ਜ਼ੋਰਦਾਰ ਲਹਿਰ ਚੱਲ ਰਹੀ ਹੈ ਤੇ ਹਰ ਪੰਜਾਬੀ ਚਾਹੁੰਦਾ ਹੈ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ | ਉਨ੍ਹਾਂ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵੱਖ-ਵੱਖ ਹਲਕਿਆਂ ਵਿਚ ਹੋ ਰਹੀਆਂ ਪੰਜਾਬ ਪੰਜਾਬ ਰੈਲੀਆਂ ਵਿਚ ਆਪ-ਮੁਹਾਰੇ ਵੱਡੇ ਇਕੱਠ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਨਾਮ 'ਤੇ ਪੰਜਾਬੀਆਂ ਨਾਲ ਠੱਗੀ ਮਾਰੀ ਹੈ ਤੇ ਇਸ ਪਾਰਟੀ ਨੇ ਸੂਬੇ ਦਾ ਵਿਕਾਸ ਕਰਨ ਦੀ ਥਾਂ ਪਿਛਲੇ ਚਾਰ ਸਾਲਾਂ ਵਿਚ ਅਪਣੇ ਨੇਤਾਵਾਂ ਦਾ ਵਿਕਾਸ ਕੀਤਾ ਹੈ | ਪੰਜਾਬ ਇਸ ਵੇਲੇ ਪੂਰੀ ਤਰ੍ਹਾਂ ਲੁੱਟਿਆ ਜਾ ਰਿਹਾ ਹੈ ਤੇ ਨੌਜੁਆਨਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ | ਕਾਨੂੰਨ-ਵਿਵਸਥਾ ਚਰਮਰਾ ਗਈ ਹੈ | ਉਨ੍ਹਾਂ ਗੁਰਦਾਸਪੁਰ ਵਿਖੇ ਰਣਜੀਤ ਸਿੰਘ ਨਾਮ ਦੇ 19 ਸਾਲਾ ਨੌਜੁਆਨ ਦੇ ਪੁਲਿਸ ਮੁਕਾਬਲੇ ਨੂੰ ਫ਼ਰਜ਼ੀ ਦੱਸਿਆ ਤੇ ਉਸ ਦੀ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ | ਨਗਰ ਕੌਂਸਲ ਚੋਣਾਂ ਵਿਚ ਹਿੱਸਾ ਲੈ ਰਹੇ ਨੌਜੁਆਨਾਂ ਨੇ ਸਰਬਜੀਤ ਸਿੰਘ ਝਿੰਜਰ ਨਾਲ ਮਲੇਰਕੋਟਲਾ ਹਲਕੇ ਦੇ ਵਿਕਾਸ ਤੇ ਹਲਕੇ ਵਿਚ ਅਕਾਲੀ ਦਲ ਦੀ ਸਥਿਤੀ ਬਾਰੇ ਗੱਲਬਾਤ ਕੀਤੀ | ਇਸ ਮੌਕੇ ਸਤਵੀਰ ਸਿੰਘ ਸੀਰਾ ਬਨਭੌਰਾ, ਭੀਮ ਵੜੈਚ, ਨੌਜਵਾਨ ਆਗੂ ਸਰਨਾ ਚੱਠਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸ਼ਮਸ਼ਾਦ, ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਪ੍ਰਧਾਨ ਡਾਕਟਰ ਮਨਦੀਪ ਸਿੰਘ ਖੁਰਦ, ਮੁਹੰਮਦ ਅਸ਼ਰਫ਼ ਉਰਫ਼ ਸੋਨੀ ਪਹਿਲਵਾਨ, ਹਾਜੀ ਅਬਦੁਲ ਹਮੀਦ ਲਾਲਾ, ਹਰਵਿੰਦਰ ਸਿੰਘ ਟਿਵਾਣਾ, ਬੀਬੀ ਰੁਖ਼ਸ਼ੰਦਾ ਸੋਨੀ, ਮੁਹੰਮਦ ਸ਼ਹਿਬਾਜ਼, ਮੁਹੰਮਦ ਫ਼ਾਰੂਕ ਆਜ਼ਮ, ਅਬਦੁਲ ਸੱਤਾਰ ਪੋਟਰ, ਮੁਹੰਮਦ ਮੁਨੀਰ, ਹਾਜੀ ਮੁਹੰਮਦ ਅਖ਼ਤਰ, ਮੁਹੰਮਦ ਆਬਿਦ, ਪੰਕਜ ਗਿੱਲ, ਮੁਹੰਮਦ ਜਮੀਲ, ਹਾਤਿਮ ਅਲੀ ਖ਼ਾਨ, ਮੁਹੰਮਦ ਮਨਜ਼ੂਰ ਅਨਸਾਰੀ, ਸੂਪਰਡੈਂਟ ਕੁਲਦੀਪ ਸਿੰਘ, ਅਕਬਰੀ ਬੇਗਮ ਹਾਜ਼ਰ ਸਨ |

ਪਿਛਲੀ ਖ਼ਬਰ ਐੱਸ. ਡੀ. ਐੱਮ ਚਰਨਜੋਤ ਸਿੰਘ ਵਾਲੀਆ ਨੂੰ ਬਦਲੀ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।