ਸੰਗਰੂਰ, 1 ਮਾਰਚ (ਅਜੀਤ ਬਿਊਰੋ)-ਸੰਗਰੂਰ ਤੋਂ ਤਬਦੀਲ ਹੋ ਕੇ ਅਮਲੋਹ ਗਏ ਐੱਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਨਾਗਰਿਕਾਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਇਸ ਸਮੇਂ ਉਨ੍ਹਾਂ ਦੇ ਧਰਮ ਪਤਨੀ ਚੰਦਨਦੀਪ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੀ ਮੌਜੂਦ ਸਨ | ਸਮਾਗਮ ਦੀ ਪ੍ਰਧਾਨਗੀ ਡੀ.ਐੱਸ.ਪੀ ਸੰਗਰੂਰ ਸੁਖਦੇਵ ਸਿੰਘ ਅਤੇ ਚੇਅਰਮੈਨ ਨੈਸ਼ਨਲ ਨਰਸਿੰਗ ਕਾਲਜ ਇੰਜੀ. ਸ਼ਿਵ ਆਰੀਆ ਅਤੇ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਕੀਤੀ | ਇਸ ਮੌਕੇ ਨਾਮਵਰ ਸਾਹਿਤਕਾਰ ਮੋਹਨ ਸ਼ਰਮਾ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ, ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਰਾਹੁਲ ਸ਼ਰਮਾ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਨਰਿੰਦਰ ਸਿੰਘ ਸਾਹਨੀ ਐਡਵੋਕੇਟ, ਸ਼ੁਭਮ ਬਾਂਸਲ ਐਡਵੋਕੇਟ, ਡਾ. ਐਚ.ਐੱਸ ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ ਪੰਜਾਬ, ਬਲਵੰਤ ਸਿੰਘ ਜੋਗਾ ਚੇਅਰਮੈਨ ਸਾਹਿਤ ਸਦਨ ਸੰਗਰੂਰ, ਚੌਧਰੀ ਨੰਦ ਲਾਲ ਗਾਂਧੀ, ਮਦਨ ਗੋਪਾਲ, ਜੀਤ ਸਿੰਘ ਢੀਂਡਸਾ, ਪਿ੍ੰ. ਡਾ. ਇਕਬਾਲ ਸਿੰਘ ਸਕਰੌਦੀ, ਗੁਰਿੰਦਰਪਾਲ ਸਿੰਘ ਓਰੇਨ, ਡਾ. ਜੋਤੀ ਗੁਪਤਾ, ਪਰਮਜੀਤ ਸਿੰਘ ਟਿਵਾਣਾ, ਸਾਹਿਤਕਾਰ ਸਤਦੇਵ ਸ਼ਰਮਾ, ਤੇਜਿੰਦਰ ਸਿੰਘ ਵਿੱਕੀ, ਹਰਜੀਤ ਸਿੰਘ ਢੀਂਗਰਾ, ਬਦਰੀ ਜਿੰਦਲ ਪ੍ਰਧਾਨ ਅਗਰਵਾਲ ਸਭਾ, ਕੇਵਲ ਸਿੰਘ ਤੂਰ (ਕੇ ਟੀ ਰਾਯਲ), ਹਰਵਿੰਦਰ ਕੌਰ, ਅਮਨਦੀਪ ਕੌਰ, ਰਵਿੰਦਰ ਸਿੰਘ ਗੁੱਡੂ, ਜਸਵੀਰ ਸਿੰਘ ਖਾਲਸਾ, ਕੰਵਲਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਆਰ. ਐਲ ਪਾਂਧੀ, ਬਲਦੇਵ ਰਾਜ ਮਦਾਨ, ਅਸ਼ੋਕ ਕੁਮਾਰ ਸ਼ਰਮਾ, ਸ਼ਿਵ ਅੰਬਾਲਵੀ, ਮਹੇਸ਼ ਜੌਹਰ, ਕਰਨੈਲ ਸਿੰਘ ਸੇਖੋ, ਅਮਨਦੀਪ ਸਿੰਘ ਅਮਨੀ, ਅਸ਼ੋਕ ਡੱਲਾ, ਜਨਕ ਰਾਜ ਜੋਸ਼ੀ, ਰਾਜ ਕੁਮਾਰ ਬਾਂਸਲ ਅਤੇ ਹੋਰਨਾਂ ਨੇ ਸ੍ਰੀ ਵਾਲੀਆ ਵਲੋਂ ਸੰਗਰੂਰ ਵਿਚ ਨਿਭਾਈਆਂ ਖ਼ੂਬਸੂਰਤ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਭਵਿੱਖ ਦੀ ਕਾਮਨਾ ਕੀਤੀ | ਸੁਖਦੇਵ ਸਿੰਘ ਡੀ.ਐੱਸ.ਪੀ ਸੰਗਰੂਰ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਵਾਲੀਆ ਦੇ ਸਕਾਰਾਤਮਿਕ ਸੁਭਾਅ ਦੀ ਸ਼ਲਾਘਾ ਕੀਤੀ | ਸ੍ਰੀ ਵਾਲੀਆ ਨੇ ਸਨਮਾਨ ਸਮਾਰੋਹ ਲਈ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਅਮਨਦੀਪ ਸਿੰਘ ਬਿੱਟਾ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਦਮਨਜੀਤ ਸਿੰਘ ਨੇ ਧੰਨਵਾਦ ਕੀਤਾ |