31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸ੍ਰੀ ਸਾਲਾਸਰ ਧਾਮ ਦੇ ਪੈਦਲ ਯਾਤਰਾ ਰਾਹੀਂ ਦਰਸ਼ਨ ਕਰ ਕੇ ਵਾਪਸ ਪਰਤੇ ਭਗਤਾਂ ਦਾ ਕੀਤਾ ਸਵਾਗਤ

ਅਜੀਤ ਡੈਸਕ 03-03-2026
ਅਹਿਮਦਗੜ੍ਹ, 2 ਮਾਰਚ (ਰਣਧੀਰ ਸਿੰਘ ਮਹੋਲੀ)-ਸ੍ਰੀ ਸਾਲਾਸਰ ਬਾਲਾ ਜੀ ਮੰਡਲ ਅਤੇ ਯੁਵਕ ਮੰਡਲ ਅਹਿਮਦਗੜ੍ਹ ਵਲੋਂ ਸਲਾਨਾ ਤੀਜੀ ਪੈਦਲ ਧਵਜ਼ ਯਾਤਰਾ ਰਾਹੀਂ ਸ੍ਰੀ ਸਾਲਾਸਰ ਧਾਮ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸ ਅਹਿਮਦਗੜ੍ਹ ਪੁੱਜਣ ਤੇ ਭਗਤਾਂ ਦਾ ਸਵਾਗਤ ਕੀਤਾ ਗਿਆ | ਸੋਸ਼ਲ ਵੈੱਲਫੇਅਰ ਆਰਗਨਾਈਜ਼ੇਸ਼ਨ ਵਲੋਂ, ਡਾ. ਸੁਨੀਤ ਹਿੰਦ, ਤਰਸੇਮ ਗਰਗ, ਸੰਜੇ ਮਿੱਤਲ ਪਿੰਟਾ, ਮਨੋਜ ਗਰਗ, ਸੁਸ਼ੀਲ ਸਿੰਗਲਾ, ਬਲਵਿੰਦਰ ਵਰਮਾ, ਸੁਰਿੰਦਰ ਸਿੰਗਲਾ, ਗੋਪਾਲ ਕਿ੍ਸ਼ਨ ਟੋਨੀ, ਪ੍ਰੇਮ ਚੰਦ ਬਬਲਾ, ਅਰੁਣ ਗੁਪਤਾ, ਅਨਿਲ ਗੋਇਲ, ਡੀ ਕੇ ਗੋਇਲ, ਗੌਤਮ ਜੈਨ, ਸੁਰਿੰਦਰ ਗੋਇਲ, ਰਜੇਸ਼ ਹੈਪੀ, ਰਵੀ ਗੋਇਲ, ਲਲਿਤ ਕੌੜਾ, ਸੰਜੀਵ ਕਰੀਰ ਆਦਿ ਆਗੂਆਂ ਦੀ ਅਗਵਾਈ ਵਿਚ ਕੀਤੇ ਸਮਾਗਮ ਦੌਰਾਨ ਸ੍ਰੀ ਸਾਲਾਸਰ ਤੋਂ ਪੈਦਲ ਯਾਤਰਾ ਰਾਹੀਂ ਦਰਸ਼ਨ ਕਰ ਕੇ ਪੁੱਜੇ ਭਗਤਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੰਡਲ ਪ੍ਰਬੰਧਕ ਆਨੰਦ ਮਿੱਤਲ, ਜੈ ਗੋਪਾਲ ਗੋਇਲ, ਜਗਦੀਸ਼ ਗੋਇਲ, ਸੋਨੂ ਰਾਮਾਨਦ, ਵਿਕਾਸ ਮੁਨਾ, ਅਨਿਲ ਜੈਨ ਨੇ ਕਿਹਾ ਕਿ ਬਾਲਾ ਜੀ ਦੇ ਦਰਸਨ ਕਰਦੇ ਹੋਏ ਸਮੁੱਚੀ ਮਾਨਵਤਾ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰ ਪੁਰੀ, ਆੜਤੀ ਪ੍ਰਧਾਨ ਸੁਰਿੰਦਰ ਕੁਰੜ, ਬਲਦੇਵ ਮਲੌਦ, ਰਾਮ ਮੰਦਰ ਪ੍ਰਧਾਨ ਦੀਪਕ ਸ਼ਰਮਾ, ਰਾਜਨ ਘਈ, ਪਵਨ ਤੇਲ ਵਾਲੇ, ਮੋਨੂ ਮੰਗਤ, ਪਵਨ ਗੋਇਲ, ਗੁਰਚਰਨ ਦਾਸ, ਪਵਨ ਦੀਪੂ, ਸ਼ੇਖਰ ਗੁਪਤਾ, ਕਮਲੇਸ਼ ਗੋਇਲ, ਬੱਗਾ ਡਾਂਗੋ ਵਾਲੇ, ਪ੍ਰਵੀਨ ਜੈਨ, ਗੋਪਾਲ ਦਰਪਣ, ਅਮਨ ਸਿੰਗਲਾ, ਸੁਰੇਸ਼ ਕੁਮਾਰ ਬਿੱਲੂ, ਸਾਹਿਲ ਗਰਗ, ਰਜੀਵ ਗੋਇਲ, ਰਿਸ਼ੂ ਗੋਇਲ, ਨਿਤਨ ਹਿਤੇਸ਼, ਕਰਨਵੀਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੱਤਾਧਾਰੀ ਧਿਰ ਦੇ ਝੂਠ ਤੋਂ ਤੰਗ ਲੋਕ, ਅਕਾਲੀ ਦਲ ਵੱਲ ਵਧਦਾ ਰੁਝਾਨ-ਸਰਬਜੀਤ ਸਿੰਘ ਝਿੰਜਰ <br/> ਅਗਲੀ ਖ਼ਬਰ ਬਰਨਾਲਾ ਰੈਲੀ ਦੀ ਕਾਮਯਾਬੀ 'ਚ ਸ਼ੇਰਪੁਰ ਦਾ ਵੱਡਾ ਯੋਗਦਾਨ, ਆਗੂਆਂ ਵਲੋਂ ਵਰਕਰਾਂ ਦਾ ਵਿਸ਼ੇਸ਼ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।