31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੱਤਾਧਾਰੀ ਧਿਰ ਦੇ ਝੂਠ ਤੋਂ ਤੰਗ ਲੋਕ, ਅਕਾਲੀ ਦਲ ਵੱਲ ਵਧਦਾ ਰੁਝਾਨ-ਸਰਬਜੀਤ ਸਿੰਘ ਝਿੰਜਰ <br/>

ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਕਾਲੀ ਆਗੂਆਂ ਵਰਕਰਾਂ ਨਾਲ | ਤਸਵੀਰ : ਮੇਘ ਰਾਜ ਜੋਸ਼ੀ <br/> 03-03-2026
ਸ਼ੇਰਪੁਰ, 2 ਮਾਰਚ (ਮੇਘ ਰਾਜ ਜੋਸ਼ੀ)-ਸਰਬਜੀਤ ਸਿੰਘ ਝਿੰਜਰ ਸੂਬਾ ਪ੍ਰਧਾਨ, ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿਖੇ ਸੋਹਨਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸੱਤਾਧਾਰੀ ਧਿਰ ਦੇ ਝੂਠੇ ਵਾਅਦਿਆਂ ਤੋਂ ਅੱਕੇ ਹੋਏ ਹਨ ਅਤੇ ਆਪਣੇ ਆਪ ਹੀ ਅਕਾਲੀ ਦਲ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਪਾਰਟੀ ਨਾਲ ਸ਼ਮੂਲੀਅਤ ਹੋਣਾ ਆਉਣ ਵਾਲੇ ਸਮੇਂ ਲਈ ਚੰਗੇ ਸੰਕੇਤ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਪੂਰਨ ਬਹੁਮਤ ਨਾਲ ਸਰਕਾਰ ਬਣਾਏਗਾ ਅਤੇ ਪੰਜਾਬ ਵਿਚ ਵਿਕਾਸ ਦੀ ਨਵੀਂ ਲਹਿਰ ਲਿਆਏਗਾ | ਇਸ ਮੌਕੇ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰਣ ਅਤੇ ਫ਼ੈਸਲੇ ਬਦਲਣ ਵਿਚ ਪਹਿਲੇ ਨੰਬਰ 'ਤੇ ਹੈ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੱਧ ਰਹੀ ਹੈ | ਸਰਪੰਚ ਬਚਿੱਤਰ ਸਿੰਘ, ਸਰਕਲ ਪ੍ਰਧਾਨ ਜਗਦੇਵ ਸਿੰਘ ਬਧੇਸ਼ਾ ਅਤੇ ਡਾ. ਈਸ਼ਰਪਾਲ ਸਿੰਘ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਨੌਜਵਾਨ ਵੱਡੀ ਗਿਣਤੀ ਵਿਚ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਪਾਰਟੀ ਦੀਆਂ ਨੀਤੀਆਂ 'ਤੇ ਭਰੋਸਾ ਜਤਾ ਰਹੇ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਖੇੜੀ, ਸੂਬਾ ਡੈਲੀਗੇਟ ਅਜੀਤ ਪਾਲ ਸਿੰਘ, ਕੁਲਵੰਤ ਸਿੰਘ ਜਗਦੇ, ਗੁਰੀ ਖਹਿਰਾ ਗੰਡੇਵਾਲ, ਕੁਲਜੀਤ ਸਿੰਘ ਸੋਨੀ ਗੰਡੇਵਾਲ, ਕੁਲਦੀਪ ਸਿੰਘ ਸਿੱਧੂ ਬਲਾਕ ਸੰਮਤੀ ਮੈਂਬਰ, ਬਲਜੀਤ ਸਿੰਘ ਸੰਧੂ, ਸਰਨਜੀਤ ਸਿੰਘ ਚਹਿਲ, ਜਸਵੰਤ ਸਿੰਘ ਚਹਿਲ, ਮੇਵਾ ਸਿੰਘ, ਸੰਗਾਰਾ ਸਿੰਘ, ਅਮਨਦੀਪ ਸਿੰਘ ਸੰਧੂ, ਸਿਮਰਦੀਪ ਸਿੰਘ, ਸਰਨਾ ਸਰਪੰਚ ਭੋਗੀਵਾਲ, ਮਨਦੀਪ ਸਿੰਘ ਖੁਰਦ, ਕੁਲਦੀਪ ਸਿੰਘ ਦਿਉਲ, ਟਹਿਲ ਸਿੰਘ, ਮਿ ਬਲਜੀਤ ਸਿੰਘ, ਗੁਰਜੀਤ ਸਿੰਘ ਚਹਿਲ, ਨਰਿੰਦਰ ਸਿੰਘ ਨੋਕੀ ਬਧੇਸਾ, ਹਰਕੋਮਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਆਗੂ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਨੌਜਵਾਨ ਨੇਤਾ ਸਚਿਨ ਮੁਲਤਾਨੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੇ ਸਪੋਰਟ ਸੈੱਲ ਦੇ ਬਣੇ ਪ੍ਰਧਾਨ ਅਗਲੀ ਖ਼ਬਰ ਸ੍ਰੀ ਸਾਲਾਸਰ ਧਾਮ ਦੇ ਪੈਦਲ ਯਾਤਰਾ ਰਾਹੀਂ ਦਰਸ਼ਨ ਕਰ ਕੇ ਵਾਪਸ ਪਰਤੇ ਭਗਤਾਂ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।