12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨਾਵਲ 'ਇੱਕ ਸਦੀ ਦੀ ਮੌਤ' ਸਾਹਿਤਕਾਰਾਂ ਵਲੋਂ ਲੋਕ ਅਰਪਣ <br/>

ਅਜੀਤ ਡੈਸਕ 06-03-2026
ਧੂਰੀ, 5 ਮਾਰਚ (ਸੰਜੇ ਲਹਿਰੀ)-ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਭਵਨ ਧੂਰੀ ਵਿਖੇ, ਪੰਜਾਬੀ ਸਾਹਿਤ ਸਭਾ ਧੂਰੀ ਦੀ ਸਮੁੱਚੀ ਰਹਿਨੁਮਾਈ ਹੇਠ ਸਰਬਾਂਗੀ ਲੇਖਕ ਜਗਦੇਵ ਸ਼ਰਮਾ ਬੁਗਰਾ ਦੇ ਪਲੇਠੇ ਨਾਵਲ, 'ਇੱਕ ਸਦੀ ਦੀ ਮੌਤ' ਦਾ ਲੋਕ ਅਰਪਣ ਸਮਾਰੋਹ ਸਾਹਿਤਕਾਰਾਂ ਦੀ ਹਾਜ਼ਰੀ ਵਿਚ ਹੋਇਆ | ਨਾਵਲ ਉੱਪਰ ਚਰਚਾ ਦੀ ਸ਼ੁਰੂਆਤ ਸੁਖਜੀਤ ਕੌਰ ਸੋਹੀ, ਸਾਬਕਾ ਪਿੰ੍ਰਸੀਪਲ ਨੇ ਪੇਪਰ ਪੜ੍ਹ ਕੇ ਕੀਤੀ ਉਨ੍ਹਾਂ ਨੇ ਬੜੀ ਨਾਵਲ ਦੇ ਹਰ ਪੱਖ ਨੂੰ ਛੋਹਿਆ ਅਤੇ ਨਾਵਲਕਾਰ ਦੇ ਇੱਕ ਆਦਰਸ਼ ਸਮਾਜ ਸਿਰਜਣਾ ਦੀ ਕਲਪਨਾ ਦੀ ਸਰਾਹਨਾ ਕੀਤੀ | ਉਪਰੰਤ ਰਿਟ. ਪਿੰ੍ਰਸੀਪਲ ਡਾ: ਇਕਬਾਲ ਸੰਘ ਸਕਰੌਦੀ ਨੇ ਨਾਵਲ ਦੀ ਸਾਹਿਤਕ ਪੱਖ ਤੋਂ ਆਲੋਚਨਾ ਬਾਬਤ ਆਪਣਾ ਪੇਪਰ ਪੜਿ੍ਹਆ ਅਤੇ ਦੱਸਿਆ ਕਿ ਇਹ ਨਾਵਲ ਦਸਵੀਂ ਬਾਰ੍ਹਵੀਂ ਦੀਆਂ ਕਲਾਸਾਂ ਨੂੰ ਪੜ੍ਹਾਏ ਜਾਣ ਦੇ ਯੋਗ ਹੈ | ਕਵਿੱਤਰੀ ਅਨੂੰ ਸਿੰਗਲਾ ਨੇ ਨਾਵਲ ਵਾਰੇ ਸੰਖੇਪ ਵਿਚ ਆਪਣੇ ਵਿਚਾਰ ਸਾਂਝੇ ਕੀਤੇ | ਭਰਾਤਰੀ ਜਥੇਬੰਦੀ ਸਾਹਿਤ ਸਭਾ ਧੂਰੀ ਰਜਿ: ਸੇਖੋਂ ਦੇ ਪ੍ਰਧਾਨ ਸੁਰਿੰਦਰ ਨਾਗਰਾ ਨੇ ਆਪਣੇ ਵਿਚਾਰ ਸਾਂਝੇ ਕੀਤੇ | ਉੱਘੇ ਗਾਇਕ ਗੁਰਦਿਆਲ ਨਿਰਮਾਣ ਅਤੇ ਸਭਾ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਨਾਵਲ ਦੇ ਲਿਖੇ ਜਾਣ ਵੇਲੇ ਤੋਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ | ਜੰਗ ਸਿੰਘ ਫੱਟੜ ਨੇ ਕਵਿਤਾ ਸਕੂਲ ਦੀ ਕਲਾਸ ਲਗਾਈ | ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਦੌਰਾਨ ਮਾਂ ਬੋਲੀ ਅਤੇ ਨਾਰੀ ਦਿਵਸ ਨੂੰ ਸਮਰਪਿਤ ਭਰਵਾਂ ਕਵੀ ਦਰਬਾਰ ਹੋਇਆ ਤੇ ਹਾਜ਼ਰ ਸਾਹਿਤਕਾਰਾਂ ਨੇ ਵੱਖ-ਵੱਖ ਵਿਧਾ ਵਿਚ ਆਪਣੀਆਂ ਰਚਨਾਵਾਂ ਸੁਣਾ ਕੇ ਵਾਹ ਵਾਹ ਖੱਟੀ ਵੀਰ |

ਪਿਛਲੀ ਖ਼ਬਰ ਬੀਬੀ ਮਨਜੀਤ ਕੌਰ ਸਰਬਸੰਮਤੀ ਨਾਲ ਬਣੇ ਪੰਚਾਇਤ ਸੰਮਤੀ ਅਮਰਗੜ੍ਹ ਦੇ ਚੇਅਰਪਰਸਨ <br/> ਅਗਲੀ ਖ਼ਬਰ ਨਵੇਂ ਬਣੇ ਬਲਾਕ ਛਾਜਲੀ ਨੂੰ ਮਿਲੇ ਚੇਅਰਮੈਨ ਤੇ ਉਪ ਚੇਅਰਮੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।