12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬੀਬੀ ਮਨਜੀਤ ਕੌਰ ਸਰਬਸੰਮਤੀ ਨਾਲ ਬਣੇ ਪੰਚਾਇਤ ਸੰਮਤੀ ਅਮਰਗੜ੍ਹ ਦੇ ਚੇਅਰਪਰਸਨ <br/>

ਅਜੀਤ ਡੈਸਕ 06-03-2026
ਮਲੇਰਕੋਟਲਾ, 5 ਮਾਰਚ (ਮਨਜਿੰਦਰ ਸਿੰਘ ਸਰੌਦ)-ਅੱਜ ਮਲੇਰਕੋਟਲਾ ਵਿਖੇ ਹੋਈ ਚੋਣ ਦੌਰਾਨ ਬੀਬੀ ਮਨਜੀਤ ਕੌਰ ਨੂੰ ਸਰਬਸੰਮਤੀ ਨਾਲ ਪੰਚਾਇਤ ਸੰਮਤੀ ਅਮਰਗੜ੍ਹ ਦਾ ਚੇਅਰਪਰਸਨ ਚੁਣ ਲਿਆ ਗਿਆ ਤੇ ਉਪ ਚੇਅਰਮੈਨ ਸਲਾਮਦੀਨ ਬਣੇ | ਬੀਤੇ ਦਿਨੀਂ ਸੰਪੰਨ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਪੈਂਦੀਆਂ 2 ਪੰਚਾਇਤ ਸੰਮਤੀਆਂ ਦੇ 30 ਜ਼ੋਨਾਂ ਉੱਤੇ ਚੋਣ ਹੋਈ ਸੀ | ਜਿਸ ਦੇ ਵਿਚੋਂ ਦੋਵਾਂ ਪੰਚਾਇਤ ਸੰਮਤੀਆਂ ਦੇ 17 ਜ਼ੋਨਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ | ਬੀਤੇ ਦਿਨੀਂ ਇਨ੍ਹਾਂ ਜੇਤੂ ਮੈਂਬਰਾਂ ਨੂੰ ਸੌਂਹ ਚੁਕਾਈ ਗਈ ਸੀ | ਅੱਜ ਮਲੇਰਕੋਟਲਾ ਵਿਖੇ ਪੰਚਾਇਤ ਸੰਮਤੀ ਅਮਰਗੜ੍ਹ ਚੇਅਰਮੈਨ ਦੇ ਅਹੁਦੇ ਲਈ ਹੋਈ ਚੋਣ ਦੌਰਾਨ ਬੀਬੀ ਮਨਜੀਤ ਕੌਰ ਨੂੰ ਅਮਰਗੜ੍ਹ ਪੰਚਾਇਤ ਸੰਮਤੀ ਦਾ ਚੇਅਰਪਰਸਨ ਤੇ ਸਲਾਮਦੀਨ ਨੂੰ ਉਪ ਚੇਅਰਮੈਨ ਚੁਣਿਆ ਗਿਆ | ਪੰਚਾਇਤ ਸੰਮਤੀ ਅਮਰਗੜ੍ਹ ਦੇ ਕੁੱਲ 15 ਜ਼ੋਨਾਂ ਦੇ ਵਿਚੋਂ 9 ਜ਼ੋਨਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਸੀ | ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਵੋਟਰਾਂ ਵਲੋਂ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾਉਂਦਿਆਂ ਉਨ੍ਹਾਂ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਇਆ ਗਿਆ ਸੀ | ਜਿਸ ਤੋਂ ਬਾਅਦ ਅੱਜ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਹੋਈ ਹੈ | ਇਸ ਮੌਕੇ ਐਸ.ਡੀ.ਐਮ. ਹਰਬੰਸ ਸਿੰਘ, ਬੀ.ਡੀ.ਪੀ.ਓ. ਬਬਲਜੀਤ ਕੌਰ, ਤਹਿਸੀਲਦਾਰ ਅਮਰਗੜ੍ਹ, ਹਲਕਾ ਵਿਧਾਇਕ ਦੇ ਪੀ.ਏ. ਰਜੀਵ ਕੁਮਾਰ, ਬਿੱਟੂ ਬਨਭੌਰਾ, ਪ੍ਰਧਾਨ ਜਰਨੈਲ ਸਿੰਘ ਟਿਵਾਣਾ, ਬਲਬੀਰ ਸਿੰਘ, ਬਬਲੀ ਗੱਜਣਮਾਜਰਾ, ਨਵਜੀਤ ਸਿੰਘ, ਫਰਦੀਪ ਸਿੰਘ ਗੁਰਪ੍ਰੀਤ ਸਿੰਘ ਬਿੱਟੂ, ਚਮਕੌਰ ਸਿੰਘ ਗੁਆਰਾ, ਗੁਫਾਰ ਦਲੇਲਗੜ੍ਹ, ਪ੍ਰਭਦੀਪ ਸਿੰਘ ਸਰਪੰਚ ਬਾਗੜੀਆਂ, ਕੁਲਵਿੰਦਰ ਸਿੰਘ ਗੁਆਰਾ, ਸੁਖਵਿੰਦਰ ਸਿੰਘ ਝੱਲ, ਜੀਵਨ ਕੁਮਾਰ ਬਾਠਾਂ, ਗੁਰਪ੍ਰੀਤ ਸਿੰਘ ਰਟੋਲਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਸੰਮਤੀ ਧੂਰੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਈ ਚੋਣ <br/> ਅਗਲੀ ਖ਼ਬਰ ਨਾਵਲ 'ਇੱਕ ਸਦੀ ਦੀ ਮੌਤ' ਸਾਹਿਤਕਾਰਾਂ ਵਲੋਂ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।