13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਲਾਲ ਬੱਤੀ ਚੌਕ ਵਿੱਚ ਟਰੈਫ਼ਿਕ ਲਾਈਟਾਂ ਵਾਲਾ ਟੇਢਾ ਹੋਇਆ ਖੰਭਾ ਹਾਦਸਿਆਂ ਨੂੰ ਦੇ ਰਿਹਾ ਸੱਦਾ <br/>

ਅਜੀਤ ਡੈਸਕ 30-03-2026
ਸੰਗਰੂਰ, 29 ਮਾਰਚ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਲਾਲ ਬੱਤੀ ਚੌਂਕ ਵਿੱਚ ਟਰੈਫ਼ਿਕ ਕੰਟਰੋਲ ਲਾਈਟਾਂ ਵਾਲਾ ਖੰਭਾਂ ਟੇਢਾ ਹੋਣ ਕਾਰਨ ਸ਼ਹਿਰੀਆਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ ਅਤੇ ਖ਼ਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਖੰਭਾ ਡਿੱਗਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਦੇ ਵਿੱਚ ਸਭ ਤੋਂ ਵੱਧ ਭੀੜ-ਭੜੱਕੇ ਵਾਲਾ ਇਹ ਚੌਂਕ ਜਿੱਥੋਂ ਕੁਝ ਕਦਮਾਂ ਉੱਤੇ ਬੱਸ ਅੱਡਾ ਅਤੇ ਕੁਝ ਕੁ ਦੂਰੀ ਉੱਤੇ ਜ਼ਿਲ੍ਹਾ ਕੰਪਲੈਕਸ ਵੀ ਸਥਿਤ ਹੈ | ਇਸ ਚੌਂਕ ਵਿਚ ਇਹ ਖੰਭਾ ਰਾਤੀ ਕਿਸੇ ਵਾਹਨ ਦੇ ਟਕਰਾਉਣ ਨਾਲ ਟੇਢਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਪਰ ਸ਼ਾਮ ਤੱਕ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਭਾਵੇਂ ਉਹ ਬਿਜਲੀ ਬੋਰਡ ਜਾ ਨਗਰ ਕੌਂਸਲ ਨਾਲ ਸਬੰਧਤ ਹੋਵੇ ਵੱਲੋਂ ਠੀਕ ਕਰਨਾ ਕਿਸੇ ਅਧਿਕਾਰੀ ਨੇ ਮੁਨਾਸਬ ਨਹੀਂ ਸਮਝਿਆ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਿਪੁਦਮਨ ਸਿੰਘ ਰਿਪੂ ਢਿੱਲੋਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਇਹ ਖੰਭਾ ਬਿਜਲੀ ਦੀ ਤਾਰਾ ਦੇ ਨਜ਼ਦੀਕ ਹੀ ਲਟਕ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਵੱਲੋਂ ਧਿਆਨ ਨਾ ਦੇਣ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਹੀ ਦਰਸਾਉਂਦਾ ਹੈ | ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਅੱਜ ਇੰਜ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿੱਚ ਸਰਕਾਰ ਜਾਂ ਪ੍ਰਸ਼ਾਸਨ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਜਨਤਕ ਥਾਂ ਖ਼ਾਸ ਤੌਰ 'ਤੇ ਭੀੜ ਭੜੱਕੇ ਵਾਲੀ ਥਾਂ ਵਾਲੇ ਚੌਂਕ ਵਿੱਚ ਡਿੱਗਣ ਵਾਲਾ ਖੰਭਾ ਕਿਸੇ ਵੇਲੇ ਵੀ ਹਾਦਸੇ ਦਾ ਸਵੱਬ ਬਣ ਸਕਦਾ ਹੈ | ਕਾਂਗਰਸ ਨਾਲ ਸਬੰਧਿਤ ਅਤੇ ਨਗਰ ਕੌਂਸਲ ਵਿੱਚ ਵਿਰੋਧੀ ਧਿਰ ਦੇ ਆਗੂ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਭਲਕੇ ਉਹ ਇਹ ਮੁੱਦਾ ਹਾਊਸ ਦੀ ਮੀਟਿੰਗ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਵੀ ਉਠਾਉਣਗੇ | ਜ਼ਿਕਰਯੋਗ ਹੈ ਕਿ ਟਰੈਫ਼ਿਕ ਲਾਈਟਾਂ ਇਸ ਚੌਂਕ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੂਰੀ ਤਰ੍ਹਾਂ ਬੰਦ ਹਨ ਪਰ ਹੁਣ ਖੰਭਾ ਹੀ ਡਿੱਗਣ ਦੀ ਕਤਾਰ ਉੱਤੇ ਹੈ | ਜਦ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਆਪ ਆਗੂ ਭੁਪਿੰਦਰ ਸਿੰਘ ਨਹਿਲ ਦਾ ਕਹਿਣਾ ਹੈ ਕਿ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੁਣ ਹੀ ਆਇਆ ਹੈ ਅਤੇ ਜਲਦ ਉਹ ਇਸ ਦਾ ਹੱਲ ਕਰਵਾ ਦੇਣਗੇ | ਹੁਣ ਦੇਖਣਾ ਇਹ ਹੈ ਕਿ ਉਪਰੋਕਤ ਟਰੈਫ਼ਿਕ ਲਾਈਟਾਂ ਵਾਲਾ ਖੰਭਾ ਕਦ ਦਰੁਸਤ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਆਪ ਸਰਕਾਰ ਦੀ ਅਣਗਹਿਲੀ ਦੇ ਚੱਲਦਿਆਂ ਸੰਗਰੂਰ ਨਰਕ ਦੇ ਢੇਰ ਵਿੱਚ ਤਬਦੀਲ–ਰੌਕੀ ਬਾਂਸਲ, ਭਿੰਡਰ <br/> ਅਗਲੀ ਖ਼ਬਰ 1158 ਸਹਾਇਕ ਪ੍ਰੋਫੈਸਰ, ਲਾਇਬੇ੍ਰਰੀਅਨ ਫ਼ਰੰਟ ਕੱਲ੍ਹ ਨੰਗਲ ਵਿਖੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦਾ ਕਰਨਗੇ ਘਿਰਾਓ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।