13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਆਪ ਸਰਕਾਰ ਦੀ ਅਣਗਹਿਲੀ ਦੇ ਚੱਲਦਿਆਂ ਸੰਗਰੂਰ ਨਰਕ ਦੇ ਢੇਰ ਵਿੱਚ ਤਬਦੀਲ–ਰੌਕੀ ਬਾਂਸਲ, ਭਿੰਡਰ <br/>

ਅਜੀਤ ਡੈਸਕ 30-03-2026
ਸੰਗਰੂਰ, 29 ਮਾਰਚ (ਅਮਨਦੀਪ ਸਿੰਘ ਬਿੱਟਾ)–ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਅਤੇ ਸੀਨੀਅਰ ਕਾਂਗਰਸ ਆਗੂ ਕੌਂਸਲਰ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਸ਼ਹਿਰ ਮੰਨਿਆਂ ਜਾਂਦਾ ਸੰਗਰੂਰ ਅੱਜ ਆਪ ਸਰਕਾਰ ਦੀ ਅਣਗਹਿਲੀ ਦੀ ਬਦੌਲਤ ਨਰਕ ਦੇ ਢੇਰ ਵਿੱਚ ਤਬਦੀਲ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸੰਗਰੂਰ ਜੋ ਕਿ ਆਪਣੀ ਸੁੰਦਰਤਾ ਕਾਰਨ ਵਿਸ਼ਵ ਪ੍ਰਸਿੱਧੀ ਰੱਖਦਾ ਸੀ, ਅੱਜ ਹਾਲਤ ਇਹ ਹਨ ਕਿ ਥਾਂ-ਥਾਂ ਲੱਗੇ ਗੰਦਗੀ ਦੇ ਢੇਰ, ਪੀਣ ਵਾਲੇ ਸਾਫ਼ ਪਾਣੀ ਦੀ ਘਾਟ, ਸੀਵਰੇਜ ਲਾਈਨਾਂ ਦੀ ਮਾੜੀ ਵਿਵਸਥਾ ਦੇ ਚੱਲਦਿਆਂ ਆਪਣੀ ਮੌਜੂਦਾ ਦਾਸਤਾਨ ਨੂੰ ਆਪ ਬਿਆਨ ਕਰ ਰਿਹਾ ਹੈ | ਰੌਕੀ ਬਾਂਸਲ ਅਤੇ ਭਿੰਡਰ ਨੇ ਕਿਹਾ ਕਿ ਇਹ ਸਫ਼ਾਈ ਵਿਵਸਥਾ ਦੀ ਘਾਟ ਹੀ ਹੈ ਜਿਸ ਦੇ ਚੱਲਦਿਆਂ ਪਿਛਲੇ ਸਮੇਂ ਦੌਰਾਨ ਸੰਗਰੂਰ ਵਾਸੀ ਚਿਕਨਗੁਨੀਆ ਡੇਗੂ ਅਤੇ ਹੋਰ ਭਿਆਨਕ ਬਿਮਾਰੀਆਂ ਤੋਂ ਪੀੜਤ ਰਹੇ ਹਨ | ਦੁਖੀ ਰੌਂਅ ਵਿੱਚ ਸੰਗਰੂਰ ਸ਼ਹਿਰ ਦੀ ਤ੍ਰਾਸਦੀ ਨੇ ਬਿਆਨ ਕਰਦਿਆਂ ਬਾਂਸਲ ਅਤੇ ਭਿੰਡਰ ਨੇ ਕਿਹਾ ਕਿ ਅੱਜ ਲੋਕ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸ੍ਰੀ ਵਿਜੈਇੰਦਰ ਸਿੰਗਲਾ ਨੂੰ ਯਾਦ ਕਰ ਰਹੇ ਹਨ ਜਿਨ੍ਹਾਂ ਆਪਣੇ ਕਾਰਜਕਾਲ ਦੌਰਾਨ ਸੰਗਰੂਰ ਨੂੰ ਨਮੂਨੇ ਦਾ ਸ਼ਹਿਰ ਬਣਾ ਦਿੱਤਾ ਸੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸੰਗਰੂਰ ਦੀ ਹਾਲਤ ਨਾ ਸੁਧਰੀ ਤਾਂ ਕਾਂਗਰਸ ਵੱਡਾ ਰੋਸ ਪ੍ਰਦਸ਼ਨ ਕਰਨ ਲਈ ਮਜਬੂਰ ਹੋਵੇਗਾ |


ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਅਹਿਮਦਗੜ੍ਹ ਦੇ ਦੋ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ <br/> ਅਗਲੀ ਖ਼ਬਰ ਲਾਲ ਬੱਤੀ ਚੌਕ ਵਿੱਚ ਟਰੈਫ਼ਿਕ ਲਾਈਟਾਂ ਵਾਲਾ ਟੇਢਾ ਹੋਇਆ ਖੰਭਾ ਹਾਦਸਿਆਂ ਨੂੰ ਦੇ ਰਿਹਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।