13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮੁੱਖ ਮੰਤਰੀ ਵਲੋਂ ਅਹਿਮਦਗੜ੍ਹ ਦੇ ਦੋ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ <br/>

ਅਜੀਤ ਡੈਸਕ 30-03-2026
ਅਹਿਮਦਗੜ੍ਹ, 29 ਮਾਰਚ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਸਿਹਤ ਸਹੂਲਤਾਂ ਵਿਚ ਸੁਧਾਰ ਕਰਨ ਅਤੇ ਹਰ ਇੱਕ ਨਾਗਰਿਕ ਨੂੰ ਇਨ੍ਹਾਂ ਸਹੂਲਤਾਂ ਦੀ ਸੁਵਿਧਾ ਦੇਣ ਲਈ ਜਿੱਥੇ ਆਮ ਆਦਮੀ ਕਲੀਨਿਕ ਅਤੇ ਮੁਹੱਲਾ ਕਲੀਨਿਕ ਲਗਾਤਾਰ ਖੋਲੇ ਜਾ ਰਹੇ | ਇਸੇ ਕੜੀ ਤਹਿਤ ਸ਼ਹਿਰ ਵਿਖੇ ਵੀ ਦੋ ਮੁਹੱਲਾ ਕਲੀਨਿਕ ਬਜਰੰਗ ਅਖਾੜਾ ਨੇੜੇ ਅਤੇ ਜੰਤਾ ਕਾਲਜ ਵਿਖੇ ਉਦਘਾਟਨ ਹਲਕਾ ਵਿਧਾਇਕ ਪੋ੍ਰ. ਜਸਵੰਤ ਸਿੰਘ ਗੱਜਣਮਾਜਰਾ ਦੇ ਯਤਨਾਂ ਸਦਕਾ ਕੀਤਾ ਗਿਆ | ਅੱਜ ਪੂਰੇ ਪੰਜਾਬ ਵਿਚ 109 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਆਨਲਾਈਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਜਿੰਨਾ ਵਿਚ ਅਹਿਮਦਗੜ੍ਹ ਦੇ ਵੀ ਇਹ ਦੋ ਕਲੀਨਿਕ ਸ਼ਾਮਿਲ ਹਨ | ਜਿੰਨਾ ਵਿੱਚ 47 ਤਰ੍ਹਾਂ ਦੇ ਟੈੱਸਟ ਮੁਫ਼ਤ ਹੋਣਗੇ ਅਤੇ 107 ਤਰ੍ਹਾਂ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਪੋ੍ਰ. ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਸਰਪੰਚ ਕੁਲਵੰਤ ਸਿੰਘ ਨੇ ਰਸਮੀ ਤੌਰ ਤੇ ਰੀਬਨ ਕੱਟ ਕੇ ਅਹਿਮਦਗੜ੍ਹ ਦੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ | ਇਸ ਮੌਕੇ ਕੌਸ਼ਲ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਆੜ੍ਹਤੀਆ ਯੂਨੀਅਨ ਪ੍ਰਧਾਨ ਮਨੋਜ ਸ਼ਰਮਾ, ਚੇਅਰਮੈਨ ਬਲਦੇਵ ਰਾਜ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਗੋਰਖਾ, ਦਿਲਸ਼ਾਦ ਮੁਹੰਮਦ, ਰਾਜਾ ਜੀ, ਬੱਬੂ ਪੰਡਿਤ, ਪਾਲੀ ਛੰਨਾ, ਜਗਤਾਰ ਸਿੰਘ ਚੀਮਾ, ਡਾਕਟਰ ਸਾਹਿਬਾਨਾਂ 'ਚ ਡਾ. ਅਨਮਦੀਪ ਸਿੰਘ, ਡਾ. ਗੁਰਵਿੰਦਰ ਸਿੰਘ, ਡਾ. ਗੀਤਾਂਜਲੀ, ਡਾ. ਵਿਕਰਮ ਕੌੜਾ, ਡਾ. ਸ਼ਬੀਰ ਮੁਹੰਮਦ, ਜਗਸੀਰ ਸਿੰਘ ਟਿੱਬਾ ਬੀ ਈ ਈ, ਗੁਲਜ਼ਾਰ ਸਿੰਘ ਹੈਲਥ ਇੰਸਪੈਕਟਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਈ ਜਗਦੀਸ਼ ਸਿੰਘ ਘੁੰਮਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ <br/> ਅਗਲੀ ਖ਼ਬਰ ਆਪ ਸਰਕਾਰ ਦੀ ਅਣਗਹਿਲੀ ਦੇ ਚੱਲਦਿਆਂ ਸੰਗਰੂਰ ਨਰਕ ਦੇ ਢੇਰ ਵਿੱਚ ਤਬਦੀਲ–ਰੌਕੀ ਬਾਂਸਲ, ਭਿੰਡਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।