13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਭਾਈ ਜਗਦੀਸ਼ ਸਿੰਘ ਘੁੰਮਣ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ <br/>

ਅਜੀਤ ਡੈਸਕ 30-03-2026
ਮਲੇਰਕੋਟਲਾ, 29 ਮਾਰਚ (ਪਾਰਸ ਜੈਨ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਵਿਚ ਭਾਈ ਜਗਦੀਸ਼ ਸਿੰਘ ਘੁੰਮਣ ਨੂੰ ਕਮੇਟੀ ਦਾ ਅਗਲੇ ਦੋ ਸਾਲ ਲਈ ਸਰਵ ਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ | ਪ੍ਰਧਾਨ ਭਾਈ ਘੁੰਮਣ ਦੇ ਨਾਲ ਪੰਜ ਅਹੁਦੇਦਾਰਾਂ ਸਮੇਤ 16 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਵੀ ਚੋਣ ਕੀਤੀ ਗਈ | ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਬਧੇਸਾ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਨਵੀਂ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਦਿੱਤੀ ਗਈ | ਚੁਣੀ ਗਈ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਭਾਈ ਘੁੰਮਣ ਦੇ ਨਾਲ ਭਾਈ ਬਹਾਦਰ ਸਿੰਘ ਭੂਦਨ ਨੂੰ ਸਰਪ੍ਰਸਤ, ਭਾਈ ਜਤਿੰਦਰ ਸਿੰਘ ਮਹੋਲੀ ਨੂੰ ਕਾਰਜਕਾਰੀ ਪ੍ਰਧਾਨ, ਪਿ੍ੰਸੀਪਲ ਬਲਜੀਤ ਸਿੰਘ ਟਿਵਾਣਾ ਨੂੰ ਜਨਰਲ ਸਕੱਤਰ ਅਤੇ ਭਾਈ ਹਾਕਮ ਸਿੰਘ ਚੱਕ ਨੂੰ ਮੁੱਖ ਸਲਾਹਕਾਰ ਵਜੋਂ ਸ਼ਾਮਿਲ ਕੀਤਾ ਗਿਆ ਹੈ | ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਮੈਂਬਰਾਂ ਵਿਚ ਬੀਬੀ ਚਰਨਜੀਤ ਕੌਰ ਪੰਧੇਰ, ਭਾਈ ਗੁਰਚਰਨ ਸਿੰਘ ਪੰਜਾਬ ਟੀ.ਵੀ., ਭਾਈ ਅਮਰੀਕ ਸਿੰਘ ਬਜਾਜ, ਭਾਈ ਲਖਵੀਰ ਸਿੰਘ ਸਰਵਰਪੁਰ, ਭਾਈ ਤਰਸੇਮ ਸਿੰਘ ਨਾਰੋਮਾਜਰਾ, ਭਾਈ ਗੁਰਦੇਵ ਸਿੰਘ ਸੱਦੋਪੁਰ, ਭਾਈ ਨਰਿੰਦਰਜੀਤ ਸਿੰਘ ਰਾਣਾ ਸੰਗਾਲੀ, ਭਾਈ ਤੇਜਵੰਤ ਸਿੰਘ ਸੱਦੋਪੁਰ, ਭਾਈ ਅਮਰਜੀਤ ਸਿੰਘ ਰੋਹਣੋਂ, ਭਾਈ ਦਵਿੰਦਰਜੀਤ ਸਿੰਘ ਸੈਣੀ ਅਤੇ ਭਾਈ ਲਖਵੀਰ ਸਿੰਘ ਬਬਲੀ ਗੱਜਣਮਾਜਰਾ ਨੂੰ ਸੇਵਾ ਸੌਂਪੀ ਗਈ ਹੈ | ਨਵੇਂ ਚੁਣੇ ਪ੍ਰਬੰਧਕਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਕਾਕਾ ਅਮਰਿੰਦਰ ਸਿੰਘ ਮੰਡੀਆਂ, ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਕੁਲਵੰਤ ਸਿੰਘ ਗੱਜਣਮਾਜਰਾ, ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ, ਮਨਸ਼ਾਂਤ ਸਿੰਘ ਢੀਂਡਸਾ ਜਲਾਲਾਬਾਦ, ਕੁਲਜਿੰਦਰ ਸਿੰਘ ਬੂੰਗਾ, ਸਰਪੰਚ ਨਰੇਸ਼ ਕੁਮਾਰ ਨਾਰੀਕੇ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ, ਇੰਦਰਜੀਤ ਸਿੰਘ ਮੁੰਡੇ ਕੇ.ਐਸ. ਕੰਬਾਈਨਜ, ਪਿ੍ੰਸੀਪਲ ਗੁਰਪਰੀਤ ਸਿੰਘ ਜਵੰਧਾ, ਸਰਪੰਚ ਕੁਲਵਿੰਦਰ ਸਿੰਘ ਹਿੰਮਤਾਣਾ ਅਤੇ ਪਿ੍ੰਸੀਪਲ ਜੰਗ ਸਿੰਘ ਨਾਰੋਮਾਜਰਾ ਆਦਿ ਸਿੱਖ ਆਗੂਆਂ ਨੇ ਗੁਰੂ ਘਰ ਦੇ ਨਵੇਂ ਸੇਵਾਦਾਰ ਆਗੂਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਸਾਬਕਾ ਸਰਪੰਚ ਜੰਗੀਰ ਸਿੰਘ ਨਹੀਂ ਰਹੇ <br/> ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਅਹਿਮਦਗੜ੍ਹ ਦੇ ਦੋ ਮੁਹੱਲਾ ਕਲੀਨਿਕਾਂ ਦਾ ਆਨਲਾਈਨ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।