ਲੌਂਗੋਵਾਲ, 29 ਮਾਰਚ (ਵਿਨੋਦ, ਸ. ਖੰਨਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੌਂਗੋਵਾਲ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਲੌਂਗੋਵਾਲ ਵਲੋਂ ਕਰਵਾਏ ਗਏ ਖੇਡ ਮੇਲੇ ਦੌਰਾਨ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੌਜੂਦਾ ਪੰਜਾਬ ਸਰਕਾਰ ਨੂੰ ਸਭ ਤੋਂ ਝੂਠੀ ਅਤੇ ਡਰਾਮੇਬਾਜ਼ ਸਰਕਾਰ ਕਿਹਾ ਹੈ | ਉਹਨਾਂ ਸਿਹਤ ਬੀਮਾ ਕਾਰਡ ਸਬੰਧੀ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਫਲਾਪ ਸਿੱਧ ਹੋਈ ਹੈ | 90 ਫੀਸਦੀ ਲੋਕਾਂ ਨੂੰ ਅਜੇ ਤੱਕ ਸਿਹਤ ਕਾਰਡ ਮਿਲੇ ਹੀ ਨਹੀਂ ਜਿਨ੍ਹਾਂ 10 ਫੀਸਦੀ ਲੋਕਾਂ ਨੂੰ ਸਿਹਤ ਬੀਮਾ ਕਾਰਡ ਮਿਲੇ ਹਨ ਉਹ ਕਿਤੇ ਚਲਦੇ ਨਹੀਂ | ਮੋਹਾਲੀ ਵਿਖੇ ਲਾਏ ਜਾ ਰਹੇ ਏ.ਆਈ. ਟਾਵਰ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਬੇਹੱਦ ਸਵੇਂਦਨਸ਼ੀਲ ਮੁੱਦਾ ਹੈ ਅਤੇ ਇਸਦਾ ਨੇੜਲੇ ਲੋਕਾਂ ਉਤੇ ਘਾਤਕ ਪ੍ਰਭਾਵ ਪੈ ਸਕਦਾ ਹੈ ਇਸ ਲਈ ਸਰਕਾਰ ਨੂੰ ਬਿਨ੍ਹਾਂ ਸੋਚੇ ਸਮਝੇ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸਦਾ ਅਸਰ ਪੰਜਾਬ ਦੇ ਲੋਕਾਂ ਤੇ ਹੋਵੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਕਬੱਡੀ ਨੂੰ ਉੱਚਾ ਚੁੱਕਣ ਲਈ ਸਿਰ ਤੋੜ ਯਤਨ ਕੀਤੇ ਗਏ ਸਨ | ਉਹਨਾਂ ਕਬੱਡੀ ਕੱਪ ਨੂੰ ਕਰਵਾਉਣ ਤੋਂ ਪਹਿਲਾਂ ਦਰਜ਼ਨਾਂ ਦੇਸ਼ਾਂ ਵਿਚ ਕੱਬਡੀ ਦੇ ਕੋਚ ਭੇਜੇ ਅਤੇ ਕੱਬਡੀ ਦੇ ਸ਼ਾਨਦਾਰ ਵਰਲਡ ਕੱਪਾਂ ਦੀ ਸ਼ੁਰੂਆਤ ਹੋਈ | ਪੰਜਾਬ ਸਰਕਾਰ ਵਲੋਂ ਕਰਵਾਏ ਵਰਲਡ ਕੱਪ ਇੰਨੇ ਕੁ ਪ੍ਰਸਿੱਧ ਹੋਏ ਕਿ ਈਰਾਨ ਦੇ ਤਤਕਾਲੀਨ ਉਪ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਇਹਨਾਂ ਕਬੱਡੀ ਕੱਪਾਂ ਨੂੰ ਵੇਖਣ ਲਈ ਪੰਜਾਬ ਪੁੱਜੇ ਸਨ | ਉਹਨਾਂ ਦਾ ਇਹ ਨਿਸ਼ਾਨਾ ਸੀ ਕੇ ਮਾਂ ਖੇਡ ਕਬੱਡੀ ਨੂੰ ਏਸ਼ੀਅਨ ਅਤੇ ਓਲੰਪਿਕ ਖੇਡਾਂ ਤੱਕ ਲਿਜਾਇਆ ਜਾਵੇ | ਪਰੰਤੂ 10 ਸਾਲ ਬੀਤ ਜਾਣ ਤੇ ਵੀ ਨਾ ਤਾਂ ਕਬੱਡੀ ਕੱਪ ਕਰਵਾਏ ਗਏ ਅਤੇ ਨਾ ਹੀ ਪਸ਼ੂ ਮੇਲੇ ਕਰਵਾਏ ਗਏ | ਵਰਲਡ ਕਬੱਡੀ ਕੱਪ ਨੇ ਪੰਜਾਬ ਨੂੰ ਉੱਤਮ ਖਿਡਾਰੀ ਦਿੱਤੇ ਅਤੇ ਪੂਰੀ ਦੁਨੀਆ ਵਿੱਚ ਕਬੱਡੀ ਦਾ ਝੰਡਾ ਬੁਲੰਦ ਕੀਤਾ ਇਸੇ ਤਰ੍ਹਾਂ ਪਸ਼ੂ ਮੇਲਿਆਂ ਨਾਲ ਵਧੀਆਂ ਨਸਲ ਦੇ ਘੋੜਿਆਂ ਮੱਝਾਂ ਅਤੇ ਹੋਰਨਾਂ ਜਾਨਵਰਾਂ ਦੀ ਆਮਦ ਹੋਈ | ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਤੇ ਕਰੋੜਾਂ ਰੁਪਏ ਦੇ ਇਨਾਮਾਂ ਵਾਲੇ ਕਬੱਡੀ ਕੱਪ ਕਰਵਾਏ ਜਾਣਗੇ ਅਤੇ ਪੰਜਾਬੀਆਂ ਦੀ ਪੁਰਾਤਨ ਖੇਡਾਂ ਅਤੇ ਦੇਸੀ ਕੁਸ਼ਤੀ ਦੇ ਸੰਸਾਰ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਮੌਕੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਅਰਵਿੰਦ ਖੰਨਾ, ਅਮਰਜੀਤ ਸਿੰਘ ਬਡਰੁੱਖਾਂ, ਸੁਖਵਿੰਦਰ ਸਿੰਘ ਚਹਿਲ ਸਾਬਕਾ ਸਰਪੰਚ, ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਬੀਬੀ ਪਰਮਜੀਤ ਕੌਰ ਵਿਰਕ, ਕੌਂਸਲਰ ਗੁਰਮੀਤ ਸਿੰਘ ਲੱਲੀ, ਕਲੱਬ ਪ੍ਰਧਾਨ ਨਰਿੰਦਰ ਸਿੰਘ ਦੁੱਲਟ, ਜਿਲਾ ਪ੍ਰਧਾਨ ਤਜਿੰਦਰ ਸਿੰਘ ਸੰਘਰੇੜ੍ਹੀ, ਮੀਤ ਪ੍ਰਧਾਨ ਰਣਜੀਤ ਸਿੰਘ ਕੂਕਾ, ਨਰਿੰਦਰ ਸਿੰਘ ਨੰਦੂ, ਕੇ.ਬੀ. ਜਿੰਦਲ,ਅਵਤਾਰ ਸਿੰਘ ਦੁੱਲਟ, ਰਵਿੰਦਰ ਸਿੰਘ ਚੀਮਾ, ਇਕਬਾਲ ਸਿੰਘ ਪੂਨੀਆ, ਕਰਮ ਸਿੰਘ ਬਰਾੜ, ਕਮਲ ਬਰਾੜ, ਬਚਿੱਤਰ ਸਿੰਘ ਮੱਟ, ਹਰਪਾਲ ਸਿੰਘ ਖਡਿਆਲ, ਬੱਲੀ ਰੰਧਾਵਾ, ਜਸਵੀਰ ਸਿੰਘ ਖਰਾਸੀਆ, ਬਹਾਦਰ ਸਿੰਘ ਮੈਂਬਰ, ਵਿਸ਼ਾਲ ਜਿੰਦਲ, ਜਗਤਾਰ ਸਿੰਘ ਮੈਂਬਰ, ਜਾਗੀ ਮੈਂਬਰ, ਮੰਗਤ ਰਾਮ ਮੰਗੂ, ਜਗਸੀਰ ਸਿੰਘ ਗਾਂਧੀ, ਕੁਲਵੰਤ ਸਿੰਘ ਕਾਂਤੀ, ਕੁਲਦੀਪ ਸਿੰਘ ਦੂਲੋ ਹਾਜ਼ਰ ਸਨ |