ਸੰਗਰੂਰ, 29 ਮਾਰਚ (ਧੀਰਜ ਪਸੋਰੀਆ)-ਸੰਗਰੂਰ ਦੇ ਨਵਦੀਪ ਗਰਗ (ਨਵਦੀਪ ਕੈਮੀਕਲਜ਼) ਦੀ ਨੂੰਹ ਅਤੇ ਐਡਵੋਕੇਟ ਗੌਰਵ ਗਰਗ ਦੀ ਪਤਨੀ ਅਨੁਸ਼ਾ ਦੇ ਯੂ.ਪੀ.ਐੱਸ.ਸੀ ਵਿਚ ਚੁਣੇ ਜਾਣ ਤੋਂ ਬਾਅਦ ਅਗਰਵਾਲ ਸਭਾ ਸੰਗਰੂਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਕਰ ਯੋਗ ਹੈ ਕਿ ਅਨੁਸ਼ਾ ਇਸ ਸਮੇਂ ਰਾਜਸਥਾਨ 'ਚ ਆਰ.ਏ.ਐੱਸ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ | ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ ਭਾਜਪਾ ਸੰਗਰੂਰ-1, ਉੱਘੇ ਇਤਿਹਾਸਕਾਰ ਰਾਜੀਵ ਜਿੰਦਲ, ਮੋਹਨ ਲਾਲ ਸਰਪ੍ਰਸਤ, ਸੁਭਾਸ ਮਿੱਤਲ, ਐਡਵੋਕੇਟ ਸ਼ੁਭਮ ਬਾਂਸਲ, ਵਿਜੈ ਕੁਮਾਰ ਸਿੰਗਲਾ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ |