ਸੁਨਾਮ ਊਧਮ ਸਿੰਘ ਵਾਲਾ, 29 ਮਾਰਚ (ਭੁੱਲਰ, ਧਾਲੀਵਾਲ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ ਕੰਟਰੈਕਟ 2211 ਹੈੱਡ ਮਲਟੀਪਰਪਜ਼ ਹੈਲਥ ਇੰਪਲਾਈਜ਼ ਫੀਮੇਲ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਵਿਚ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਵੀਰ ਸਿੰਘ ਨਾਲ ਮੀਟਿੰਗ ਹੋਈ | ਮੀਟਿੰਗ ਵਿਚ ਸਿਹਤ ਸਕੱਤਰ ਪੰਜਾਬ ਰਾਹੁਲ ਕੁਮਾਰ, ਡਾਇਰੈਕਟਰ ਐਨ ਐੱਚ ਐਮ ਡਾ ਬਲਵਿੰਦਰ ਕੌਰ, ਮੈਡਮ ਦੀਪ ਸਿਖਾ ਤੋਂ ਵੱਖ-ਵੱਖ ਅਧਿਕਾਰੀ ਵੀ ਮੌਜੂਦ ਰਹੇ | ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਛੀਨਾ, ਰਣਦੀਪ ਸਿੰਘ ਫ਼ਤਿਹਗੜ੍ਹ, ਸਰਬਜੀਤ ਕੌਰ ਨਵਾਂ ਸ਼ਹਿਰ, ਬੀਰਪਾਲ ਕੌਰ ਲੁਧਿਆਣਾ ਆਦਿ ਨਾਲ ਹੋਈ ਗੱਲਬਾਤ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆ ਮੁੱਖ ਮੰਗਾਂ ਮਲਟੀਪਰਪਜ਼ ਕੇਡਰ ਦਾ ਨਾਂਅ ਬਦਲਣ ਸਬੰਧੀ ਹਾਮੀ ਭਰਦਿਆਂ ਬਰਾਬਰ ਕੰਮ ਬਰਾਬਰ ਤਨਖ਼ਾਹ ਤਹਿਤ ਕੋਟ ਆਫ਼ ਕੰਡਪਟ ਵਾਲੇ ਕੇਸਾਂ ਦੇ ਜਲਦ ਹੱਲ ਕਰਨ, ਮਲਟੀਪਰਪਜ਼ ਕੇਡਰ ਦੇ ਸਫਰੀ ਭੱਤਾ, ਵਰਦੀ, ਡਾਈਟ ਭੱਤੇ ਇਕ ਮਹੀਨੇ ਤੱਕ ਮੁੜ ਬਹਾਲ ਕਰਨ ਸਮੇਤ, ਕੇਂਦਰੀ ਸਕੇਲ ਵਾਲੇ ਮੁਲਾਜਮਾਂ 'ਤੇ ਪੰਜਾਬ ਪੇਅ-ਸਕੇਲ ਲਾਗੂ ਕਰਨ, ਪੱਦ ਉੱਨਤੀਆਂ ਸਮਾਂਬੱਧ ਕਰਨ ਸਮੇਤ ਮਲਟੀਪਰਪਜ਼ ਕੇਡਰ ਮੇਲ ਦੇ ਚੁਣੇ ਗਏ 270 ਉਮੀਦਵਾਰਾਂ ਸਮੇਤ ਫੀਮੇਲ ਦੇ 72 ਉਮੀਦਵਾਰਾਂ ਨੂੰ ਅਗਲੇ ਦਿਨਾ ਵਿਚ ਨਿਯੁਕਤੀ ਪੱਤਰ ਦਾ ਭਰੋਸਾ ਦਿੱਤਾ | ਇਸ ਸਮੇਂ ਹੋਰ ਮੰਗਾ ਵੀ ਵਿਚਾਰੀਆਂ ਗਈਆਂ ਮੀਟਿੰਗ ਤੋਂ ਬਾਅਦ ਆਗੂਆਂ ਨੇ ਕਿਹਾ ਕਿ ਜੇ ਮਸਲੇ ਹੱਲ ਨਾਂ ਹੋਏ ਤਾਂ ਅਪੈ੍ਰਲ ਮਹੀਨੇ ਪਟਿਆਲਾ ਵਿਖੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹਲਕੇ ਵਿਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਇਸ ਮੌਕੇ ਮਲਕੀਤ ਸਿੰਘ ਅÏਜਲਾ ਸੁਪਰਡੈਂਟ, ਸਪਿੰਦਰ ਸਿੰਘ, ਸੂਰਜ ਪ੍ਰਕਾਸ਼, ਸੁਖਵਿੰਦਰ ਸਿੰਘ ਤਰਸੇਮ ਸਿੰਘ, ਦਲਜੀਤ ਸਿੰਘ ਢਿੱਲੋਂ, ਸਮਿੰਦਰ ਕੁਮਾਰ, ਗੁਰਦੀਪ ਕੌਰ ਅਤੇ ਸੁਖਜੀਤ ਕੌਰ ਆਦਿ ਮੌਜੂਦ ਸਨ |