ਅਹਿਮਦਗੜ੍ਹ, 29 ਮਾਰਚ (ਰਵਿੰਦਰ ਪੁਰੀ)-ਸਟੇਟ ਅਵਾਰਡੀ ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵੱਲੋਂ 120ਵੇਂ ਰਾਸ਼ਨ ਵੰਡ ਸਮਾਗਮ ਮੌਕੇ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ ਉਸ ਦੇ ਨਾਲ ਹੀ ਪੰਜ ਟਰਾਈ ਸਾਈਕਲ ਅਤੇ ਪੰਜ ਸਿਲਾਈ ਮਸ਼ੀਨਾਂ ਵੀ ਵੰਡੀਆਂ ਗਈਆਂ | ਦਿਆਨੰਦ ਆਦਰਸ਼ ਵਿਦਿਆਲਿਆਂ ਵਿਖੇ ਆਯੋਜਿਤ ਸਮਾਗਮ ਮੌਕੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਸਨ | ਜਿਸ ਵਿੱਚ ਨਗਰ ਕੌਂਸਲ ਪ੍ਰਧਾਨ ਵਿੱਕੀ ਸ਼ਰਮਾ, ਚੇਅਰਮੈਨ ਕਮਲਜੀਤ ਸਿੰਘ ਉੱਭੀ, ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਹਤੇਸ਼ ਮਹਿਤਾ, ਬਾਬਾ ਦਲਜੀਤ ਸਿੰਘ ਗਲੋਬਲ, ਪ੍ਰਧਾਨ ਮਨਿੰਦਰ ਪਾਲ ਸਿੰਘ, ਐਡਵੋਕੇਟ ਪਰਸ਼ੋਤਮ ਗੋਇਲ, ਠੇਕੇਦਾਰ ਜਰਨੈਲ ਸਿੰਘ, ਪਰਮਜੀਤ ਸਿੰਘ ਜਵੰਦਾ, ਕਮਲ ਅਰੋੜਾ, ਅਮੀ ਚੰਦ ਜੋਸ਼ੀ ਵੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕ ਰਾਕੇਸ਼ ਗਰਗ, ਪਿ੍ੰਸੀਪਲ ਬਿਪਨ ਸੇਠੀ, ਰੁਪਿੰਦਰ ਮਾਰਬਲ, ਅਰੁਣ ਵਰਮਾ, ਪਿ੍ੰਸੀਪਲ ਅਮਨਦੀਪ ਸਿੰਘ, ਮਹਾਂਵੀਰ ਗੋਇਲ, ਬਲਜਿੰਦਰ ਸਿੰਘ ਧਾਲੀਵਾਲ, ਪ੍ਰਦੀਪ ਗੋਇਲ, ਕਮਿਕਰ ਰਾਮ, ਸੰਦੀਪ ਸ਼ਰਮਾ, ਨਵਾਬ ਟੇਲਰ, ਵਿਸ਼ਾਲ ਸਿੰਗਲਾ, ਹੈਪੀ ਖ਼ਾਲਸਾ, ਸੁਦਾਗਰ ਸਿੰਘ ਲੇਲ, ਰਾਮ ਨਰੇਸ਼, ਮਾ. ਜਸਬੀਰ ਸਿੰਘ, ਮਾ ਮੇਜਰ ਸਿੰਘ ਆਦਿ ਦੀ ਨਿਗਰਾਨੀ ਹੇਠ ਹੋਏ ਇਸ ਸਮਾਗਮ ਵਿੱਚ ਸੰਸਥਾ ਦੇ ਸਾਰੇ ਪ੍ਰਬੰਧਕਾਂ ਨੇ ਸਭ ਤੋਂ ਪਹਿਲਾਂ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ 10 ਸਾਲਾਂ ਤੋਂ ਇਹ ਸੰਸਥਾ ਲੋੜਵੰਦ ਲੋਕਾਂ ਦੀ ਨਿਰੰਤਰ ਸੇਵਾ ਕਰਦੀ ਆ ਰਹੀ ਹੈ | ਇਸ ਮੌਕੇ ਵਿਧਾਇਕ ਗੱਜਣਮਾਜਰਾ ਨੇ ਵੀ ਮੁੰਡੇ ਅਹਿਮਦਗੜ੍ਹ ਦੇ ਕਲੱਬ ਦੇ ਸਾਰੇ ਪ੍ਰਬੰਧਕਾਂ ਦੀ ਖ਼ੂਬ ਪ੍ਰਸ਼ੰਸਾ ਕੀਤੀ ਜਿਨ੍ਹਾਂ ਦੀ ਅਗਵਾਈ ਹੇਠ ਇਲਾਕੇ ਦੇ ਲੋੜਵੰਦ ਲੋਕ ਵੱਡਾ ਲਾਭ ਲੈ ਰਹੇ ਹਨ |