16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

'ਇੱਕ ਹੋਰ ਰੇਪ ਕੇਸ' ਉੱਪਰ ਗੋਸ਼ਟੀ ਸਮਾਗਮ 5 ਨੂੰ

ਅਜੀਤ ਡੈਸਕ 31-03-2026
ਸੰਗਰੂਰ, 30 ਮਾਰਚ (ਸੁਖਵਿੰਦਰ ਸਿੰਘ ਫੁੱਲ)-ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ 5 ਅਪ੍ਰੈਲ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਹੋ ਰਿਹਾ ਹੈ | ਇਸ ਸਮਾਗਮ ਵਿਚ ਨਾਮਵਰ ਲੇਖਿਕਾ ਹਰਦੀਪ ਬਾਵਾ ਦੇ ਚਰਚਿਤ ਨਾਵਲ 'ਇੱਕ ਹੋਰ ਰੇਪ ਕੇਸ' ਉੱਪਰ ਗੋਸ਼ਟੀ ਕਰਵਾਈ ਜਾਵੇਗੀ, ਜਿਸ ਦੀ ਪ੍ਰਧਾਨਗੀ ਸਿਰਮੌਰ ਪੰਜਾਬੀ ਸਾਹਿਤਕਾਰ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਕਰਨਗੇ | ਪੁਸਤਕ ਸਬੰਧੀ ਪਰਚੇ ਡਾ. ਕਰਮਵੀਰ ਕੌਰ ਅਤੇ ਡਾ. ਦੇਵਿੰਦਰ ਕੌਰ ਐਡਵੋਕੇਟ ਪੜ੍ਹਨਗੇ | ਨਾਵਲ ਸਬੰਧੀ ਵਿਚਾਰ-ਚਰਚਾ ਵਿਚ ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਮੀਤ ਖਟੜਾ, ਤੇਜਾ ਸਿੰਘ ਤਿਲਕ ਅਤੇ ਜਸਵਿੰਦਰ ਪੰਜਾਬੀ ਹਿੱਸਾ ਲੈਣਗੇ | ਇਸ ਨਾਵਲ ਤੋਂ ਪਹਿਲਾਂ ਹਰਦੀਪ ਬਾਵਾ ਦੀ ਕਲਮ ਤੋਂ ਇੱਕ ਕਾਵਿ-ਸੰਗ੍ਰਹਿ 'ਮਨ ਦੇ ਸਫ਼ੇ ਤੋਂ', ਇੱਕ ਨਾਵਲ 'ਵੇਸਵਾ ਨਹੀਂ ਹਾਂ ਮੈਂ' ਅਤੇ ਇੱਕ ਸੰਪਾਦਿਤ ਸੰਗ੍ਰਹਿ 'ਨਾ ਨਰ ਨਾ ਨਾਰੀ' ਪ੍ਰਕਾਸ਼ਿਤ ਹੋ ਚੁੱਕੇ ਹਨ | ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ | ਵਿਸਾਖੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ |
ਪਿਛਲੀ ਖ਼ਬਰ ਸਲਾਈਟ 'ਚ ਦਾਖ਼ਲੇ ਲਈ ਮੁਫ਼ਤ ਕਲਾਸਾਂ 1 ਤੋਂ ਅਗਲੀ ਖ਼ਬਰ ਗੁਰਮਤਿ ਸਮਾਗਮ ਸ਼ੁਰੂ, ਅੰਮਿ੍ਤ ਸੰਚਾਰ 4 ਅਪ੍ਰੈਲ ਅਤੇ ਮਹਾਨ ਨਗਰ ਕੀਰਤਨ 5 ਅਪ੍ਰੈਲ ਨੂੰ-ਜੰਡਾਲੀ ਵਾਲ਼ੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।