08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡੀਲਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਅਜੀਤ ਡੈਸਕ 12-04-2026
ਸੁਨਾਮ ਊਧਮ ਸਿੰਘ ਵਾਲਾ, 11 ਅਪ੍ਰੈਲ (ਭੁੱਲਰ, ਧਾਲੀਵਾਲ) - ਇਲੈਕਟਿ੍ਕ ਡੀਲਰਜ਼ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੋਮ ਨਾਥ ਵਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਇੱਕ ਰੈਸਟੋਰੈਂਟ ਵਿਖੇ ਹੋਈ | ਜਿਸ ਵਿਚ ਵਿ੍ੰਦਾਵਨ ਵਿਖੇ ਜਮਨਾ ਨਦੀ 'ਚ ਕਿਸ਼ਤੀ ਪਲਟਣ ਕਾਰਨ 10 ਭਗਤਾਂ ਦੀ ਹੋਈ ਬੇਵਕਤੀ ਦਰਦਨਾਕ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਅÏਖੀ ਘੜੀ 'ਚ ਸਰਕਾਰ ਤੋਂ ਮਿ੍ਤਕਾਂ ਦੇ ਪਰਿਵਾਰਾਂ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ | ਇਸ ਸਮੇਂ ਇਲੈਕਟਿ੍ਕ ਡੀਲਰਜ਼ ਨੂੰ ਦਰਪੇਸ਼ ਮੁਸ਼ਕਲਾਂ ਅਤੇ ਉਨ੍ਹਾਂ ਦੇ ਠੋਸ ਹੱਲ ਦੀ ਵੀ ਮੰਗ ਕੀਤੀ ਗਈ | ਇਸ ਮੌਕੇ ਰਾਕੇਸ਼ ਕੁਮਾਰ ਜਿੰਦਲ ਕਾਕਾ ਜਖੇਪਲੀਆ, ਰਾਮ ਲਾਲ ਬਾਂਸਲ, ਨਾਜ਼ਰ ਸਿੰਘ ਮਾਨ, ਧੀਰਜ ਬਾਂਸਲ, ਰਾਮ ਲਾਲ ਤਾਇਲ, ਕਾਲਾ ਨਾਗਰਾ, ਗਰੀਬ ਦਾਸ, ਅਖਿਲ ਗੁਪਤਾ, ਸੌਰਵ ਕੁਮਾਰ, ਰਾਮ ਦਿੱਤਿਆ, ਹੈਪੀ ਸਿੰਗਲਾ ਅਤੇ ਰੋਹਿਤ ਕੁਮਾਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਬੀ.ਵੀ.ਐੱਮ. ਇੰਟਰਨੈਸ਼ਨਲ ਸਕੂਲ ਦੇ ਸਿਲਵਰ ਜ਼ੋਨ ਉਲੰਪੀਆਡ ਪ੍ਰੀਖਿਆ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ ਸਨ... ਅਗਲੀ ਖ਼ਬਰ ਫਾਰਚੂਨ ਕਾਨਵੈਂਟ ਸਕੂਲ ਵਿਖੇ ਭੈਣ-ਭਰਾ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।