29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਅਰਵਿੰਦ ਖੰਨਾ ਨੇ ਪਿੰਡ ਫੱਗੂਵਾਲਾ ਦੀ ਸੱਥ ਵਿਚ ਬਜ਼ੁਰਗਾਂ ਅਤੇ ਨੌਜਵਾਨਾਂ ਨੂੰ ਲੋਕ ਪੱਖੀ ਨੀਤੀਆਂ ਬਾਰੇ ਕੀਤਾ ਜਾਗਰੂਕ •ਸੱਥਾਂ ਉਹ ਥਾਂ ਹੈ, ਜਿੱਥੇ ਅਟੱੁਟ ਰਿਸ਼ਤੇ ਬਣਦੇ ਹਨ-ਖੰਨਾ

ਅਜੀਤ ਡੈਸਕ 13-04-2026
ਭਵਾਨੀਗੜ੍ਹ, 12 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਵੱਲੋਂ ਆਪਣੀਆਂ ਸਰਗਰਮੀਆਂ ਵਧਾਉਂਦਿਆਂ ਪਿੰਡ ਦੀਆਂ ਸੱਥਾਂ ਵਿਚ ਬੈਠੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਪੱਖੀ ਨੀਤੀਆਂ ਬਾਰੇ ਗੱਲਬਾਤ ਕੀਤੀ | ਇਸ ਸਬੰਧੀ ਅਰਵਿੰਦ ਖੰਨਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਫੱਗੂਵਾਲਾ ਵਿਖੇ ਸੱਥ 'ਚ ਬੈਠੇ ਕਿਸਾਨ ਸਾਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨਾਲ ਅਕਾਲੀ ਸਰਕਾਰ ਸਮੇਂ ਹੋਏ ਵਿਕਾਸ ਸਬੰਧੀ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਸੱਥਾਂ ਉਹ ਥਾਂ ਹੈ, ਜਿੱਥੇ ਅਟੱੁਟ ਰਿਸ਼ਤੇ ਬਣਦੇ ਹਨ, ਇਹ ਥਾਂ ਪਿੰਡ ਦੀ ਉਹ ਥਾਂ ਹੁੰਦੀ ਹੈ, ਜਿੱਥੇ ਪਿੰਡਾਂ ਦੀ ਧੜਕਣ ਦਾ ਅਸਲ ਆਨੰਦ ਮਿਲਦਾ ਹੈ ਅਤੇ ਹਰ ਵਿਅਕਤੀ ਨਾਲ ਗੱਲਬਾਤ ਕਰ ਕੇ ਨਵੀਂ ਤਾਕਤ ਅਤੇ ਅੱਗੇ ਵਧਣ ਲਈ ਜੋਸ਼ ਪੈਦਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸੱਥ ਵਿਚ ਬੈਠੇ ਬਜ਼ੁਰਗਾਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਨਾ ਮਿਲੀ ਅਤੇ ਪਿੰਡ ਪੱਧਰ 'ਤੇ ਪਾਰਟੀ ਦੀਆਂ ਨੀਤੀਆਂ ਅਤੇ ਬਾਦਲ ਸਰਕਾਰ ਸਮੇਂ ਪਿੰਡਾਂ ਅਤੇ ਕਿਸਾਨਾਂ ਦੇ ਹੋਏ ਵਿਕਾਸ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਗਲੀ ਸਰਕਾਰ ਲਿਆਉਣ ਸਬੰਧੀ ਗੱਲਬਾਤਾਂ ਕੀਤੀਆਂ ਅਤੇ ਪਿੰਡ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ | ਇਸ ਮੌਕੇ 'ਤੇ ਅਕਾਲੀ ਦਲ ਦੇ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਟਿੱਬਾ ਵਿਖੇ ਧਾਰਮਿਕ ਸਮਾਗਮ ਸਮੇਂ ਸੰਤ ਬਲਵੀਰ ਸਿੰਘ ਘੁੰਨਸ ਅਤੇ ਐਡਵੋਕੇਟ ਸਤਨਾਮ ਸਿੰਘ ਰਾਹੀ ਸਮੇਤ ਅਕਾਲੀ ਆਗੂ ਸਨਮਾਨਿ... ਅਗਲੀ ਖ਼ਬਰ ਸੁਨਾਮ ਦੀ ਜਾਗਿ੍ਤੀ ਰਾਣੀ ਨੇ 8ਵੀਂ ਜਮਾਤ ਦੀ ਮੈਰਿਟ 'ਚ 16ਵਾਂ ਲਿਆ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।