18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਫਾਰਚੂਨ ਕਾਨਵੈਂਟ ਸਕੂਲ ਦਾ ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

ਸੀ.ਬੀ.ਐਸ.ਈ. ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਫਾਰਚੂਨ ਕਾਨਵੈਂਟ ਸਕੂਲ ਅਕੋਈ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਕਿਸਮਤ ਕੌਰ ਵਿਦਿਤਾ ਮਨੋਚਾ ਅਤੇ ਜੁਝਾਰ ਢੀਂਡਸਾ, ਸਕੂਲ ਪ੍ਰਬੰਧਕਾਂ ਨਾਲ | <br/> 17-04-2026
ਸੰਗਰੂਰ, (ਧੀਰਜ ਪਸੋਰੀਆ) - ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਅਕੋਈ ਸਾਹਿਬ ( ਸੰਗਰੂਰ) ਨੇ ਇੱਕ ਵਾਰ ਫਿਰ 10ਵੀਂ ਜਮਾਤ ਦੇ ਸੀ.ਬੀ.ਐਸ.ਈ. ਬੋਰਡ ਦੇ ਨਤੀਜਿਆਂ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ | ਸਕੂਲ ਦੀ ਵਿਦਿਆਰਥਨ ਕਿਸਮਤ ਕੌਰ ਨੇ 97.8% ਪ੍ਰਾਪਤ ਕਰਕੇ ਸਕੂਲ ਵਿਚ ਪਹਿਲੀ ਪੁਜੀਸ਼ਨ ਪ੍ਰਾਰਥ ਕੀਤੀ ਹੈ ਜਦਕਿ ਵਿਦਿਤਾ ਮਨੋਚਾ 94.2% ਅੰਕ ਪ੍ਰਾਪਤ ਕਰ ਕੇ ਨੇ ਦੂਜੀ ਅਤੇ ਜੁਝਾਰ ਢੀਂਡਸਾ 92.6% ਅੰਕਾਂ ਨਾਲ ਤੀਜੀ ਪੁਜੀਸ਼ਨ ਪ੍ਰਾਪਤ ਕਰਕੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਨੂੰ ਬਹੁਤ ਮਾਣ ਦਿਵਾਇਆ ਹੈ | ਸਕੂਲ ਦੇ ਚੇਅਰਮੈਨ ਡਾ. ਪ੍ਰਤਾਪ ਸਿੰਘ ਧਾਲੀਵਾਲ, ਵਾਈਸ ਚੇਅਰਮੈਨ ਸ੍ਰੀ ਜਸਪ੍ਰੀਤ ਸਿੰਘ ਧਾਲੀਵਾਲ, ਡਾਇਰੈਕਟਰ ਅਕਾਦਮਿਕ ਸ੍ਰੀ ਐਮ.ਐਸ. ਬਖਤਾਵਰ, ਅਤੇ ਪਿ੍ੰਸੀਪਲ ਸ਼੍ਰੀਮਤੀ ਰਾਜਵੀਰ ਕੌਰ ਨੇ ਸਾਰੇ ਵਿਦਿਆਰਥੀਆਂ, ਅਧਿਆਪਨ ਸਟਾਫ਼ ਅਤੇ ਮਾਪਿਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਵਿਜਡਮ ਵਰਲਡ ਸਕੂਲ 'ਚ ਮਨਾਈ ਵਿਸਾਖੀ ਅਗਲੀ ਖ਼ਬਰ ਕਣਕ ਦੀ ਸੁਸਤ ਚਾਲ ਨੂੰ ਲੈ ਕੇ ਸਿੰਗਲਾ ਨੇ ਘੇਰੀ ਆਪ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।