18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸ਼ੁੱਧਤਾ ਦੀ ਪ੍ਰਤੀਕ ਬਣ ਚੁਕੀ ਹੈ ਸੰਗਰੂਰ ਵਿੱਚ ਲੱਗਦੀ ਹਫ਼ਤਾਵਾਰੀ ਪਹਿਲ ਮੰਡੀ <br/>

ਅਜੀਤ ਡੈਸਕ 30-04-2026
ਸੰਗਰੂਰ, 29 ਅਪ੍ਰੈਲ (ਧੀਰਜ ਪਸ਼ੌਰੀਆ) – ਕਰੀਬ ਸਾਢੇ ਤਿੰਨ ਸਾਲ ਪਹਿਲਾਂ ਸੰਗਰੂਰ ਵਿੱਚ ਸ਼ੁਰੂ ਹੋਈ ਹਫ਼ਤਾਵਾਰੀ ਪਹਿਲ ਮੰਡੀ ਦਾ ਦਾਇਰਾ ਲਗਾਤਾਰ ਵਿਸ਼ਾਲ ਹੋ ਰਿਹਾ ਹੈ | ਸ਼ੁੱਧਤਾ ਦੀ ਪ੍ਰਤੀਕ ਬਣ ਚੁੱਕੀ ਇਹ ਪਹਿਲ ਮੰਡੀ ਜਿੱਥੇ ਆਰਗੈਨਿਕ ਅਤੇ ਸ਼ੁੱਧ ਪੈਦਾ ਕਰਨ ਵਾਲੇ ਕਿਸਾਨਾਂ ਲਈ ਇੱਕ ਵਧੀਆ ਪਲੇਟਫ਼ਾਰਮ ਸਿੱਧ ਹੋ ਰਹੀ ਹੈ ਉੱਥੇ ਸ਼ੁੱਧ ਖਾਣ ਪੀਣ ਦੇ ਚਾਹਵਾਨਾਂ ਲਈ ਵੀ ਵਰਦਾਨ ਸਾਬਤ ਹੋ ਰਹੀ ਹੈ | ਐਤਵਾਰ ਬਾਅਦ ਦੁਪਹਿਰ ਲੱਗਦੀ ਇਸ ਮੰਡੀ ਵਿੱਚ ਹੁਣ 50 ਕਿੱਲੋਮੀਟਰ ਤੱਕ ਦੀ ਦੂਰੀ ਤੋਂ ਆਰਗੈਨਿਕ ਪੈਦਾ ਕਰਨ ਵਾਲੇ ਕਿਸਾਨ ਵੀ ਆਪਣੇ ਉਤਪਾਦ ਲੈ ਕੇ ਇਸ ਮੰਡੀ ਵਿੱਚ ਪਹੁੰਚਣ ਲੱਗੇ ਹਨ | ਇਸ ਪਹਿਲ ਮੰਡੀ ਦੇ ਮੁੱਖ ਪ੍ਰਬੰਧਕ ਡਾ. ਅਮਰਜੀਤ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਇਸ ਮੰਡੀ ਦੇ ਭਵਿੱਖ ਵੱਲ ਵੇਖਦੇ ਹਾਂ ਤਾਂ ਇਸ ਦੀ ਪਹੁੰਚ ਅਤੇ ਪ੍ਰਭਾਵ ਹੋਰ ਵੱਧਣ ਦੀ ਪੂਰੀ ਉਮੀਦ ਹੈ | ਗਾਹਕਾਂ ਦੇ ਵਿਸ਼ਵਾਸ ਨੂੰ ਬਣਾਈ ਰੱਖਣਾ ਹੀ ਸਾਡਾ ਸਭ ਤੋਂ ਵੱਡਾ ਟੀਚਾ ਹੈ, ਜਿਸ ਨਾਲ ਅਸੀਂ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ ਕਰ ਸਕਦੇ | ਡਾ ਮਾਨ ਨੇ ਦੱਸਿਆ ਕਿ ਹੁਣ ਖਪਤਕਾਰਾਂ ਨੂੰ ਆਪਣੀ ਰਸੋਈ ਵਿੱਚ ਲੋੜੀਦਾ ਸਾਰਾ ਸ਼ੁੱਧ ਸਮਾਨ ਇਸ ਪਲੇਟਫ਼ਾਰਮ ਤੋਂ ਆਸਾਨੀ ਨਾਲ ਉਪਲਬਧ ਹੋ ਜਾਂਦਾ ਹੈ | ਸ਼ੁਰੂ ਵਿੱਚ ਇਸ ਮੰਡੀ ਵਿੱਚ ਸਿਰਫ਼ ਛੇ ਸੱਤ ਸਟਾਲਾਂ ਲੱਗਦੀਆਂ ਸਨ ਜਿਉਂ ਜਿਉਂ ਇਸ ਪਹਿਲ ਮੰਡੀ ਦਾ ਸਫ਼ਰ ਅੱਗੇ ਵਧਦਾ ਗਿਆ ਤਾਂ ਇਹ ਸਟਾਲਾਂ ਦੀ ਗਿਣਤੀ ਹੁਣ ਦੋ ਦਰਜਨ ਦੇ ਕਰੀਬ ਹੋ ਚੁੱਕੀ ਹੈ | ਤਰ੍ਹਾਂ ਤਰ੍ਹਾਂ ਦੇ ਗੁੜ ਨਾਲ ਮਸ਼ਹੂਰ ਹੋਈ ਇਸ ਮੰਡੀ ਵਿੱਚ ਹੁਣ ਵੱਖ–ਵੱਖ ਕਿਸਮ ਦੇ ਮਿਲਟਸ ਤੋਂ ਇਲਾਵਾ ਸਰੋਂ੍ਹ ਦਾ ਤੇਲ, ਮਿਰਚ ਮਸਾਲੇ ਹਲਦੀ ਦੇਸੀ ਘਿਓ ਸ਼ਹਿਦ, ਸ਼ੱਕਰ, ਦਲੀਆ, ਵੱਖ-ਵੱਖ ਕਿਸਮ ਦੇ ਅਚਾਰ, ਬਦਾਮਾਂ ਦਾ ਤੇਲ, ਖੋਪੇ ਦਾ ਤੇਲ, ਰਾਗੀ ਦੇ ਬਿਸਕੁਟ, ਸ਼ੁੱਧ ਆਰਗੈਨਿਕ ਆਟਾ, ਤਾਜ਼ੀਆਂ ਕੈਮੀਕਲ ਰਹਿਤ ਸਬਜ਼ੀਆਂ ਇਸ ਮੰਡੀ ਵਿੱਚ ਹਰ ਸਮੇਂ ਉਪਲਬਧ ਹੁੰਦੀਆਂ ਹਨ | ਤਿਉਹਾਰਾਂ ਦੇ ਦਿਨਾਂ ਮੌਕੇ ਸ਼ੁੱਧ ਮਿਠਿਆਈਆਂ ਵੀ ਇਸ ਮੰਡੀ ਦੀ ਸ਼ਾਨ ਬਣਦੀਆਂ ਹਨ. ਇਸ ਮੰਡੀ ਵਿੱਚ ਲਗਾਤਾਰ ਸ਼ੁੱਧ ਵੇਚਣ ਅਤੇ ਖ਼ਰੀਦਣ ਵਾਲਿਆਂ ਦੀ ਵੱਧ ਰਹੀ ਗਿਣਤੀ ਇਸ ਪਹਿਲ ਮੰਡੀ ਦੀ ਸਫਲਤਾ ਦਾ ਪ੍ਰਤੀਕ ਹੈ |
ਕਈਆਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ ਇਹ ਪਹਿਲ ਮੰਡੀ
ਇਹ ਪਹਿਲ ਮੰਡੀ ਜਿੱਥੇ ਆਰਗੈਨਿਕ ਪੈਦਾ ਕਰਨ ਵਾਲੇ ਉੱਦਮੀ ਕਿਸਾਨਾਂ ਲਈ ਲਾਹੇਵੰਦ ਪਲੇਟਫ਼ਾਰਮ ਸਿੱਧ ਹੋ ਰਹੀ ਹੈ ਉੱਥੇ ਇਹ ਪਹਿਲ ਮੰਡੀ ਕਈਆਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾ ਰਹੀ ਹੈ | ਘਰੇਲੂ ਅÏਰਤ ਜਸਪ੍ਰੀਤ ਕੌਰ ਨੰਦਗੜ੍ਹ ਜਿਸ ਨੇ ਕਿ੍ਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਪਹਿਲ ਮੰਡੀ ਵਿੱਚ ਦੁੱਧ ਦੇ ਪ੍ਰੋਡਕਟ ਪਨੀਰ, ਮੱਖਣ, ਲੱਸੀ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਮਸਾਲੇ, ਪਿੰਨੀਆਂ, ਬਰਫ਼ੀ, ਲੱਡੂ, ਨਮਕੀਨ ਆਦਿ ਲੈ ਕੇ ਪਹੁੰਚ ਰਹੀ ਹੈ | ਉਸ ਦੀ ਇਸ ਪਹਿਲ ਮੰਡੀ ਵਿੱਚ ਤਾਂ ਵਿਕਰੀ ਹੁੰਦੀ ਹੀ ਹੈ ਉਸ ਨੂੰ ਹੁਣ ਘਰ ਬੈਠਿਆਂ ਵੀ ਆਰਡਰ ਮਿਲਣ ਲੱਗ ਪਏ ਹਨ ਜਿਸ ਨਾਲ ਉਸ ਦਾ ਵਧੀਆ ਰੁਜ਼ਗਾਰ ਚੱਲ ਰਿਹਾ ਹੈ | ਇਸੇ ਤਰ੍ਹਾਂ ਹਰਪ੍ਰੀਤ ਕੌਰ ਮਾਨ, ਸੰਦੀਪ ਕੌਰ ਦਿਓਲ ਪਿੰਡ ਬਾਲੀਆਂ, ਹਰਪ੍ਰੀਤ ਸਿੰਘ ਜੋ ਚਾਚਾ ਭਤੀਜਾ ਜੋੜੀ ਦੇ ਨਾਂ ਨਾਲ ਮਸ਼ਹੂਰ ਹਨ, ਕਰਮਜੀਤ ਸਿੰਘ ਸਰਾਓ ਬੱਬਣਪੁਰ, ਜਗਦੇਵ ਸਿੰਘ ਸਤੌਜ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਜਦੋਂ ਦੇ ਉਹ ਇਸ ਪਹਿਲ ਮੰਡੀ ਨਾਲ ਜੁੜੇ ਹਨ ਤਾਂ ਉਨ੍ਹਾਂ ਨੂੰ ਵਧੀਆ ਰੁਜ਼ਗਾਰ ਮਿਲਿਆ ਹੋਇਆ ਹੈ |
ਸਿਹਤਮੰਦ ਰਹਿਣ ਲਈ ਕਾਰਗਰ ਸਿੱਧ ਹੁੰਦੇ ਹਨ ਸ਼ੁੱਧ ਖਾਧ ਪਦਾਰਥ
ਮਿਲਾਵਟੀ ਖਾਧ ਪਦਾਰਥਾਂ ਅਤੇ ਵਾਰ-ਵਾਰ ਰਸਾਇਣਿਕ ਕੀਟਨਾਸ਼ਕਾਂ ਨਾਲ ਸਪਰੇਅ ਕੀਤੀਆਂ ਸਬਜ਼ੀਆਂ ਆਦਿ ਖਾਣ ਨਾਲ ਖ਼ਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਲਈ ਇਹ ਪਹਿਲ ਮੰਡੀ ਆਸ ਦੀ ਕਿਰਨ ਬਣੀ ਹੈ ਜਿੱਥੋਂ ਉਨ੍ਹਾਂ ਨੂੰ ਸ਼ੁੱਧ ਖਾਧ ਪਦਾਰਥ ਮਿਲ ਰਹੇ ਹਨ | ਸੰਗਰੂਰ ਵਿੱਚ ਲੱਗਦੀ ਪਹਿਲ ਮੰਡੀ ਅਤੇ ਹੋਰਨਾ ਪਹਿਲ ਮੰਡੀਆਂ ਆਦਿ ਤੋਂ ਆਰਗੈਨਿਕ ਅਤੇ ਹੋਮ ਮੇਡ ਪ੍ਰੋਡਕਟਸ ਪ੍ਰੋਡਕਟ ਖ਼ਰੀਦ ਕੇ ਖਾਣ ਨਾਲ ਖ਼ਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ | ਜੇਕਰ ਇਹ ਪਹਿਲ ਮੰਡੀਆਂ ਹਰ ਪਿੰਡ ਸ਼ਹਿਰ ਵਿੱਚ ਪਹੁੰਚ ਜਾਣ ਅਤੇ ਲੋਕਾਂ ਦਾ ਇਨ੍ਹਾਂ ਨੂੰ ਹੁੰਗਾਰਾ ਮਿਲੇ ਤਾਂ ਲੋਕ ਸ਼ੁੱਧ ਖਾਣ ਨਾਲ ਖ਼ਤਰਨਾਕ ਬਿਮਾਰੀਆਂ ਤੋਂ ਜਿਵੇਂ ਕੈਂਸਰ, ਗੁਰਦੇ ਫ਼ੇਲ੍ਹ, ਜਿਗਰ ਦੀਆਂ ਬਿਮਾਰੀਆਂ, ਪੇਟ ਦੀਆਂ ਬਿਮਾਰੀਆਂ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮਾਨਸਿਕ ਬਿਮਾਰੀਆਂ ਤੋਂ ਬਚ ਸਕਦੇ ਹਨ |

ਪਿਛਲੀ ਖ਼ਬਰ ਗਊ ਸੇਵਾ ਸਮਾਗਮ 3 ਮਈ ਨੂੰ <br/> ਅਗਲੀ ਖ਼ਬਰ ਐਗਰੀ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਜ਼ਿਲ੍ਹਾ ਮਲੇਰਕੋਟਲਾ ਦੀਆਂ ਖਾਦ, ਕੀੜੇਮਾਰ ਅਤੇ ਬੀਜ ਦੀਆਂ ਦੁਕਾਨਾਂ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।