18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸੰਗਰੂਰ ਦੇ 17 ਸੈਕਟਰ 'ਚ ਟਰੈਫ਼ਿਕ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਪਾਈਆਂ ਭਾਜੜਾਂ, 160 ਤੋਂ ਵਧ ਦੇ ਕੱਟੇ ਚਾਲਾਨ <br/>

ਅਜੀਤ ਡੈਸਕ 30-04-2026
ਸੰਗਰੂਰ, 29 ਅਪ੍ਰੈਲ (ਦਮਨਜੀਤ ਸਿੰਘ) - ਜ਼ਿਲ੍ਹਾ ਟਰੈਫ਼ਿਕ ਪੁਲਿਸ ਸੰਗਰੂਰ ਵੱਲੋਂ ਅੱਜ ਸ਼ਹਿਰ ਦੇ ਟਿਊਸ਼ਨਾਂ ਸੈਂਟਰਾਂ ਦੀ ਹੱਬ ਮੰਨੇ ਜਾਂਦੇ ਸਥਾਨਕ ਗੁਰੂ ਨਾਨਕ ਕਲੋਨੀ ਦੇ ਡੀ ਬਲਾਕ (17 ਸੈਕਟਰ) ਵਿਚ ਹੁੱਲੜਬਾਜ਼ਾਂ ਉੱਤੇ ਨਕੇਲ ਕਸਣ ਲਈ ਵਿਸ਼ੇਸ਼ ਨਾਕਾਬੰਦੀ ਕੀਤੀ ਗਈ | ਟਰੈਫ਼ਿਕ ਪੁਲਿਸ ਵੱਲੋਂ ਇਸ ਇਲਾਕੇ ਵਿਚ ਵੱਖ-ਵੱਖ ਪਾਰਟੀਆਂ ਬਣਾ ਕੇ ਕਰਵਾਈ ਅਮਲ ਵਿਚ ਲਿਆਂਦੀ ਗਈ | ਟਰੈਫ਼ਿਕ ਪੁਲਿਸ ਦੀ ਇੱਕ ਪਾਰਟੀ ਦੀ ਅਗਵਾਈ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਕਰ ਰਹੇ ਸਨ ਜਦਕਿ ਦੂਸਰੀ ਪੁਲਿਸ ਪਾਰਟੀ ਦੀ ਅਗਵਾਈ ਸਿਟੀ ਟਰੈਫ਼ਿਕ ਇੰਚਾਰਜ ਜਸਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਸੀ | ਪੁਲਿਸ ਪਾਰਟੀਆਂ ਵੱਲੋਂ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਉੱਤੇ ਖ਼ਾਸ ਨਜ਼ਰ ਰੱਖੀ ਗਈ | ਟਰੈਫ਼ਿਕ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਨਾਕਾਬੰਦੀ ਦੌਰਾਨ ਉਨ੍ਹਾਂ ਵੱਲੋਂ 160 ਦੇ ਕਰੀਬ ਦੁਪਹੀਆ ਵਾਹਨਾਂ ਅਤੇ ਗੱਡੀਆਂ ਉੱਤੇ ਕਰਵਾਈ ਕਰਦਿਆਂ ਚਾਲਾਨ ਕੀਤੇ ਗਏ ਜਦਕਿ ਇੱਕ ਮੋਟਰਸਾਈਕਲ ਨੂੰ ਬੰਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਉੱਤੇ ਹੋਈ ਇਸ ਕਾਰਵਾਈ ਦੀ ਤਰ੍ਹਾਂ ਸ਼ਹਿਰ ਅੰਦਰ ਹੋਰਨਾਂ ਥਾਵਾਂ ਉੱਤੇ ਵੀ ਵਿਸ਼ੇਸ਼ ਨਾਕੇਬੰਦੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਟਰੈਫ਼ਿਕ ਮੁਨਸ਼ੀ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਅਸ਼ਵਨੀ ਕੁਮਾਰ ਅਤੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਵੀ ਮੌਜੂਦ ਸਨ |

ਪਿਛਲੀ ਖ਼ਬਰ ਐਫ.ਸੀ.ਆਈ. ਦੇ ਗੁਦਾਮਾਂ ਵਿਚੋਂ ਪਿਛਲੇ ਸਾਲਾਂ ਦੇ ਚੌਲ ਨਾ ਚੁੱਕੇ ਜਾਣ ਕਾਰਨ ਰੁਕ-ਰੁਕ ਕੇ ਹੋ ਰਹੀ ਹੈ ਝੋਨੇ ਦੀ ਮਿਲਿੰਗ... ਅਗਲੀ ਖ਼ਬਰ ਗਊ ਸੇਵਾ ਸਮਾਗਮ 3 ਮਈ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।