ਸੰਗਰੂਰ, 29 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਕੈਂਬਿ੍ਜ ਇੰਟਰਨੈਸ਼ਨਲ ਸਕੂਲ ਵਿੱਚ ਛੋਟੇ ਵਿਦਿਆਰਥੀਆਂ ਲਈ Tਯੈਲੋ ਡੇUਬੜੇ ਹੀ ਉਤਸ਼ਾਹ ਅਤੇ ਰੰਗ-ਬਿਰੰਗੇ ਢੰਗ ਨਾਲ ਮਨਾਇਆ ਗਿਆ | ਬੱਚਿਆਂ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਅਤੇ ਪੀਲੇ ਰੰਗ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ | ਵਿਦਿਆਰਥੀਆਂ ਨੇ ਕੇਲਾ, ਅੰਬ, ਨਿੰਬੂ, ਸੂਰਜਮੁਖੀ ਦੇ ਫੁੱਲ ਅਤੇ ਹੋਰ ਪੀਲੇ ਰੰਗ ਵਾਲੀਆਂ ਵਸਤੂਆਂ ਲਿਆ ਕੇ ਪੀਲੇ ਰੰਗ ਦੀ ਮਹੱਤਤਾ ਨੂੰ ਸਮਝਾਇਆ | ਅਧਿਆਪਕਾਂ ਵੱਲੋਂ ਬੱਚਿਆਂ ਨੂੰ ਪੀਲੇ ਰੰਗ ਦੇ ਪ੍ਰਤੀਕ ਵਜੋਂ ਖ਼ੁਸ਼ੀ, ਊਰਜਾ, ਆਸ ਅਤੇ ਚਮਕ ਬਾਰੇ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਮਨਦੀਪ ਛੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ, Tਯੈਲੋ ਡੇ ਵਰਗੀਆਂ ਗਤੀਵਿਧੀਆਂ ਨੰਨੇ ਬੱਚਿਆਂ ਦੇ ਮਨ ਵਿੱਚ ਸਿੱਖਣ ਲਈ ਉਤਸ਼ਾਹ ਪੈਦਾ ਕਰਦੀਆਂ ਹਨ | ਪੀਲਾ ਰੰਗ ਖ਼ੁਸ਼ੀ, ਊਰਜਾ, ਆਸ ਅਤੇ ਚਮਕ ਦਾ ਪ੍ਰਤੀਕ ਹੈ | ਚੇਅਰਮੈਨ ਇੰਜੀਨੀਅਰ ਸ਼ਿਵ ਆਰੀਆ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਮਨ ਵਿੱਚ ਰਚਨਾਤਮਿਕਤਾ, ਸਿੱਖਣ ਦੀ ਰੁਚੀ ਅਤੇ ਆਤਮਵਿਸ਼ਵਾਸ ਨੂੰ ਵਧਾਉਂਦੀਆਂ ਹਨ | ਸਕੂਲ ਪ੍ਰੈਜ਼ੀਡੈਂਟ ਡਾ. ਸੀਮਾ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਰੰਗਾਂ ਰਾਹੀਂ ਸਿੱਖਿਆ ਦੇਣਾ ਉਨ੍ਹਾਂ ਦੀ ਯਾਦਸ਼ਕਤੀ ਅਤੇ ਸਮਝ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ | ਸਕੂਲ ਸੀ ਈ ਓ ਨੇ ਦੱਸਿਆ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆਂ ਰਚਨਾਤਮਿਕ ਗਤੀਵਿਧੀਆਂ ਕਰਵਾਉਂਦਾ ਰਹਿੰਦਾ ਹੈ ਤਾਂ ਜੋ ਬੱਚੇ ਖ਼ੁਸ਼ੀ ਨਾਲ ਸਿੱਖ ਸਕਣ ਅਤੇ ਆਪਣੇ ਹੁਨਰਾਂ ਨੂੰ ਨਿਖਾਰ ਸਕਣ |